News

ਪੰਜਾਬ ਸਰਕਾਰ ਨੇ ਕੀਤਾ ਸਪੱਸ਼ਟ, ਪੁਰਾਣੇ ਰੇਟਾਂ ਨਾਲ ਹੀ ਆਉਣਗੇ ਬਿੱਲ

ਪੰਜਾਬ ਸਰਕਾਰ ਤੇ ਪਾਵਰਕਾਮ ਅਧਿਕਾਰੀਆਂ ਨੇ ਸੋਸ਼ਲ ਮੀਡੀਆ ਅਤੇ ਮੀਡੀਆ ਤੇ 31 ਮਾਰਚ ਤੋਂ ਬਿਜਲੀ ਮਹਿੰਗੀ ਹੋਣ ਦੀਆਂ ਫੈਲ ਰਹੀਆਂ ਅਫ਼ਵਾਹਾਂ ਤੇ ਰੋਕ ਲਾ ਦਿੱਤੀ ਹੈ। ਪੰਜਾਬ ਸਰਕਾਰ ਤੇ ਪਾਵਰਕਾਮ ਅਧਿਕਾਰੀਆਂ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਬਿਜਲੀ ਦੇ ਰੇਟਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ ਤੇ ਬਿੱਲ ਪੁਰਾਣੇ ਰੇਟਾਂ ਮੁਤਾਬਕ ਹੀ ਆਉਣਗੇ।

Electricity Market Report - December 2020 – Analysis - IEA

ਇਸ ਦੌਰਾਨ ਪਾਵਰਕਾਮ ਅਧਿਕਾਰੀ ਨੇ ਦੱਸਿਆ ਕਿ 31 ਮਾਰਚ 2022 ਤੱਕ ਲਾਗੂ ਰੇਟ 1 ਅਪ੍ਰੈਲ ਤੋਂ ਬਾਅਦ ਵੀ ਲਾਗੂ ਰਹਿਣਗੇ। ਉਹਨਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ 7 ਕਿਲੋਵਾਟ ਦੇ ਖਪਤਕਾਰਾਂ ਤੇ ਇੰਡਸਟਰੀ ਨੂੰ ਦਿੱਤੀਆਂ ਸਬਸਿਡੀਆਂ ਉਸੇ ਤਰ੍ਹਾਂ ਜਾਰੀ ਹਨ ਤੇ ਇਹਨਾਂ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਜੋ ਵੀ ਸੂਚਨਾਵਾਂ ਆ ਰਹੀਆਂ ਹਨ, ਉਹ ਪੂਰੀ ਤਰ੍ਹਾਂ ਗ਼ਲਤ ਹਨ। ਜ਼ਿਕਰਯੋਗ ਹੈ ਕਿ ਚੰਨੀ ਸਰਕਾਰ ਵੱਲੋਂ 100 ਯੂਨਿਟ ਤਕ ਰੇਟ 3.50 ਰੁਪਏ, 100 ਤੋਂ 300 ਯੂਨਿਟ ਤਕ ਰੇਟ 5.50 ਰੁਪਏ ਲਾਗੂ ਕੀਤੇ ਗਏ ਸਨ। ਇਹ ਰੇਟ 31 ਮਾਰਚ 2022 ਤਕ ਹੀ ਲਾਗੂ ਕੀਤੇ ਗਏ ਸਨ ਤੇ ਹੁਣ ਇਹ ਅਫ਼ਵਾਹਾਂ ਉੱਡ ਰਹੀਆਂ ਸਨ ਕਿ ਬਿਜਲੀ ਮਹਿੰਗੀ ਹੋ ਜਾਵੇਗੀ।

Click to comment

Leave a Reply

Your email address will not be published.

Most Popular

To Top