News

ਪੰਜਾਬ ਸਰਕਾਰ ਨੇ ਅਧਿਆਪਕਾਂ ਲਈ ਕੱਢੀਆਂ ਨੌਕਰੀਆਂ

ਅਧਿਆਪਕ ਦੀ ਨੌਕਰੀ ਲੱਭ ਰਹੇ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। ਸਕੂਲ ਐਜੁਕੇਸ਼ਨ ਡਿਪਾਰਟਮੈਂਟ ਪੰਜਾਬ ਨੇ ਪ੍ਰੀ-ਪ੍ਰਾਈਮਰੀ ਅਧਿਆਪਕ ਭਰਤੀ 2021 ਲਈ ਵੱਖ-ਵੱਖ ਅਹੁਦਿਆਂ ’ਤੇ ਅਪਲਾਈ ਕਰਨ ਦੀ ਆਖਰੀ ਤਰੀਕ ਵਧਾ ਦਿੱਤੀ ਹੈ। ਇਛੁੱਕ ਉਮੀਦਵਾਰ ਹੁਣ 21 ਅਪ੍ਰੈਲ 2021 ਤਕ ਅਪਲਾਈ ਕਰ ਸਕਦੇ ਹਨ।

ਇਸ ਤੋਂ ਪਹਿਲਾਂ ਅਪਲਾਈ ਕਰਨ ਦੀ ਤਰੀਕ 21 ਦਸੰਬਰ 2020 ਸੀ। ਇਸ ਭਰਤੀ ਲਈ ਸਕੂਲਾਂ ਵਿੱਚ 8000 ਤੋਂ ਜ਼ਿਆਦਾ ਪ੍ਰੀ ਪ੍ਰਾਈਮਰੀ ਅਧਿਆਪਕ ਭਰਤੀ ਕੀਤੇ ਜਾਣਗੇ। ਸਰਕਾਰੀ ਅਧਿਆਪਕ ਬਣਨ ਦੀ ਇੱਛਾ ਰੱਖਣ ਵਾਲਿਆਂ ਕੋਲ ਐਸਈਡੀ ਪੰਜਾਬ ਤਹਿਤ ਇਕ ਚੰਗਾ ਮੌਕਾ ਹੈ। ਇਸ ਭਰਤੀ ਰਾਹੀਂ ਪ੍ਰੀ-ਪ੍ਰਾਈਮਰੀ ਟੀਚਰ ਦੇ ਕੁੱਲ 8393 ਖਾਲ੍ਹੀ ਆਹੁਦਿਆਂ ’ਤੇ ਭਰਤੀ ਕੀਤੀ ਜਾਵੇਗੀ।

ਨਰਸਰੀ ਅਧਿਆਪਕ ਐਜੁਕੇਸ਼ਨ ਟੀਚਰ ਡਿਪਲੋਮਾ ਦੇ ਨਾਲ 12ਵੀਂ ਪਾਸ  ਉਮੀਦਵਾਰਾਂ ਲਈ ਸੁਨਹਿਰੀ ਮੌਕਾ ਹੈ। ਅਜਿਹੇ ਸਾਰੇ ਉਮੀਦਵਾਰ ਜਿਹਨਾਂ ਕੋਲ ਘੱਟ ਤੋਂ ਘੱਟ 45% ਅੰਕਾਂ ਨਾਲ 12ਵੀਂ ਪਾਸ ਦਾ ਸਰਟੀਫਿਕੇਟ ਹੈ ਉਹ ਅਪਲਾਈ ਕਰ ਸਕਦੇ ਹਨ। ਉਮੀਦਵਾਰ ਕੋਲ ਨਰਸਰੀ ਟੀਚਰ ਐਜੁਕੇਸ਼ਨ ਪ੍ਰੋਗਰਾਮ ਜਾਂ ਘੱਟੋ-ਘੱਟ ਇਕ ਸਾਲ ਦਾ ਡਿਪਲੋਮਾ ਕੋਰਸ ਹੋਣਾ ਚਾਹੀਦਾ ਹੈ।

English Teacher Job Description

ਉਮੀਦਵਾਰ ਪੰਜਾਬੀ ਦੇ ਨਾਲ 10ਵੀਂ ਪਾਸ ਹੋਣਾ ਚਾਹੀਦਾ ਹੈ। ਉਮੀਦਵਾਰ ਦੀ ਉਮਰ 18 ਤੋਂ 37 ਸਾਲ ਤੱਕ ਹੋਣੀ ਚਾਹੀਦੀ ਹੈ। ਇਸ ਤੋਂ ਘੱਟ ਉਮਰ ਵਾਲੇ ਅਪਲਾਈ ਨਹੀਂ ਕਰ ਸਕਦੇ। ਸਰਕਾਰੀ ਮਾਪਦੰਡਾਂ ਮੁਤਾਬਕ ਰਿਜ਼ਰਵਡ ਵਰਗ ਦੇ ਉਮੀਦਵਾਰਾਂ ਲਈ ਉਮਰ ਵਿੱਚ ਛੋਟ ਹੋਵੇਗੀ।

ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੁਆਰਾ ਕੀਤੀ ਜਾਵੇਗੀ। ਉਮੀਦਵਾਰ ਪੰਜਾਬ ਦੀ ਅਧਿਕਾਰਕ ਵੈਬਸਾਈਟ  educationrecruitmentboard.com ’ਤੇ ਜਾ ਕੇ 21 ਅਪ੍ਰੈਲ 2021 ਤਕ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਤੋਂ ਬਾਅਦ ਉਹ ਪ੍ਰਿੰਟਆਉਟ ਲੈ ਸਕਦੇ ਹਨ। ਜਨਰਲ ਕੈਟੇਗਰੀ ਅਤੇ ਬਾਕੀ ਕੈਟੇਗਰੀ ਦੇ ਉਮੀਦਵਾਰਾਂ ਨੂੰ 1000 ਰੁਪਏ ਅਪਲਾਈ ਫ਼ੀਸ ਦੇਣੀ ਪਵੇਗੀ ਤੇ ਅਨੁਸੂਚਿਤ ਜਾਤੀ ਲਈ 500 ਰੁਪਏ ਫ਼ੀਸ ਹੋਵੇਗੀ।   

Click to comment

Leave a Reply

Your email address will not be published. Required fields are marked *

Most Popular

To Top