ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਤ੍ਰਿਪਤ ਰਾਜਿੰਦਰ ਬਾਜਵਾ ਨੇ ਸਰਕਾਰੀ ਕੋਠੀ ਕੀਤੀ ਖਾਲੀ
By
Posted on

ਪੰਜਾਬ ਸਰਕਾਰ ਵੱਲੋਂ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਰਕਾਰੀ ਕੋਠੀਆਂ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਚਲਦੇ ਕਾਂਗਰਸ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਚੰਡੀਗੜ੍ਹ ਵਿਖੇ ਸਰਕਾਰੀ ਕੋਠੀ ਖਾਲ੍ਹੀ ਕਰ ਦਿੱਤੀ ਹੈ। ਬਾਜਵਾ ਸੈਕਟਰ-2 ਵਿਖੇ ਕੋਠੀ ਨੰਬਰ 9 ਵਿੱਚ ਰਹਿੰਦੇ ਹਨ।

ਕੋਠੀ ਖਾਲੀ ਕਰਨ ਤੋਂ ਬਾਅਦ ਹੀ ਬਾਹਰ ਲੱਗੀ ਬਾਜਵਾ ਦੇ ਨਾਂ ਦੀ ਪਲੇਟ ਵੀ ਹਟਾ ਦਿੱਤੀ ਗਈ । ਜਾਣਕਾਰੀ ਮੁਤਾਬਕ ਇਹ ਕੋਠੀ ਆਪ ਦੀ ਭਗਵੰਤ ਮਾਨ ਸਰਕਾਰ ਦੇ ਮੰਤਰੀ ਨੂੰ ਅਲਾਟ ਕੀਤੀ ਜਾਵੇਗੀ। ਦਸ ਦਈਏ ਕਿ ਬਾਜਵਾ ਵੱਲੋਂ ਕੋਠੀ ਖਾਲੀ ਕਰਨ ਤੋਂ ਬਾਅਦ ਚਾਬੀਆਂ ਸਰਕਾਰ ਨੂੰ ਸਪੁਰਦ ਕਰ ਦਿਤੀਆਂ ਗਈਆਂ ਹਨ।
