ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਸੀਨੀਅਰ ਅਫ਼ਸਰਾਂ ਦੇ ਕੀਤੇ ਤਬਾਦਲੇ
By
Posted on

ਪੰਜਾਬ ਸਰਕਾਰ ਨੇ ਅੱਜ ਸੀਨੀਅਰ ਅਫਸਰਾਂ ਦੇ ਵੱਡੇ ਪੱਧਰ ਉੱਪਰ ਤਬਾਦਲੇ ਕੀਤੇ ਹਨ। ਸਰਕਾਰੀ ਨੋਟਿਸ ਮੁਤਾਬਕ 24 ਆਈਏਐਸ ਸਣੇ 33 ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ।




ਦੱਸ ਦੇਈਏ ਕਿ ਗੁਰਪ੍ਰੀਤ ਸਿੰਘ ਖਹਿਰਾ, ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤਾਂ ਬਣੇ ਹਨ ਤੇ ਬੀ ਸ਼੍ਰੀਨਿਵਾਸਨ IAS, ਡਾਇਰੈਕਟਰ ਮਾਈਨਜ਼ ਅਤੇ ਪੂਨਮਦੀਪ ਕੌਰ, IAS, PRTC ਦੇ ਨਵੇਂ MD ਬਣੇ ਹਨ। ਇਸ ਦੇ ਨਾਲ ਹੀ ਰਾਮਵੀਰ IAS, ਮਾਰਕਫੈੱਡ ਦੇ ਨਵੇਂ MD ਬਣੇ ਹਨ।
