ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਘਰ ਬੈਠੇ ਕਰਵਾ ਸਕਦੇ ਹੋ ਰਜਿਸਟਰੀ

 ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਘਰ ਬੈਠੇ ਕਰਵਾ ਸਕਦੇ ਹੋ ਰਜਿਸਟਰੀ

ਲੋਕਾਂ ਨੂੰ ਰਜਿਸਟਰੀ ਸਬੰਧੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਮੁਸ਼ਕਿਲਾਂ ਤੋਂ ਨਾਜ਼ਾਤ ਦਵਾਉਣ ਲਈ ਪੰਜਾਬ ਸਰਕਾਰ ਨੇ ਇੱਕ ਨਵਾਂ ਪੋਰਟਲ ਲਾਂਚ ਕੀਤਾ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਟਵੀਟ ਕਰ ਕਿਹਾ ਕਿ, “E-Governance ਵੱਲ ਇੱਕ ਹੋਰ ਕਦਮ ਮਾਨ ਸਰਕਾਰ ਦੁਆਰਾ ਆਮ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਰਜਿਸਟਰੀਆਂ ਕਰਵਾਉਣ ਲਈ ਜਾਂ ਐਨਓਸੀ ਲੈਣ ਲਈ ਇੱਕ ਪੋਰਟਲ ਲਾਂਚ ਕੀਤਾ ਗਿਆ ਹੈ।

ਇਸ ਪੋਰਟਲ ਰਾਹੀਂ ਲੋਕ ਘਰ ਬੈਠੇ ਹੀ ਫੀਸ ਭਰਵਾ ਕੇ ਰਜਿਸਟਰੀ ਕਰਵਾ ਸਕਦੇ ਹਨ। ਕੈਬਨਿਟ ਮੰਤਰੀ ਅਮਨ ਅਰੋੜਾ ਨੇ www.punjabregularization.in ਦੇ ਨਾਂ ਤੇ ਪੋਰਟਲ ਸ਼ੁਰੂ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਲੰਬੇ ਸਮੇਂ ਤੋਂ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਕਿ ਨਾ ਤਾਂ ਰਜਿਸਟਰੀ ਹੋ ਰਹੀ ਹੈ ਅਤੇ ਨਾ ਹੀ ਉਹਨਾਂ ਨੂੰ ਐਨਓਸੀ ਮਿਲ ਰਹੀ ਸੀ।

ਸਾਡੀ ਸਰਕਾਰ ਇਸ ਸੰਬੰਧੀ ਚਿੰਤਤ ਸੀ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇੱਕ ਸਾਂਝਾ ਪੋਰਟਲ ਲਾਂਚ ਕੀਤਾ ਹੈ। ਇਸ ਪੋਰਟਲ ਰਾਹੀਂ ਉਨ੍ਹਾਂ ਨੂੰ ਘਰ ਬੈਠੇ ਹੀ 21 ਦਿਨਾਂ ‘ਚ NOC ਮਿਲ ਜਾਵੇਗੀ।

ਮੰਤਰੀ ਨੇ ਕਿਹਾ ਕਿ, ਇਸ ਪੋਰਟਲ ਤਹਿਤ ਪੰਜਾਬ ਦੇ ਉਹ ਲੋਕ, ਜਿਹਨਾਂ ਨੇ ਗ਼ੈਰ-ਕਾਨੂੰਨੀ ਕਾਲੋਨੀਆਂ ਵਿੱਚ ਆਪਣੇ ਮਕਾਨ ਬਣਾਉਣ ਲਈ ਪਲਾਟ ਲਏ ਹਨ ਅਤੇ ਜਿਹਨਾਂ ਨੇ 18-3-2018 ਤੋਂ ਪਹਿਲਾਂ ਵੀ ਕਲੋਨੀਆਂ ਕੱਢੀਆਂ ਹਨ। ਉਹ ਇਸ ਪੋਰਟਲ ਤੇ ਐਨਓਸੀ ਆਨਲਾਈਨ ਪ੍ਰਾਪਤ ਕਰਨਗੇ। ਇਸ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ।

Leave a Reply

Your email address will not be published.