News

ਪੰਜਾਬ ਸਰਕਾਰ ਦਾ ਵੱਡਾ ਐਲਾਨ, ਨੌਜਵਾਨ ਨੌਕਰੀ ਲਈ ਹੋ ਜਾਣ ਤਿਆਰ

ਜਦੋਂ ਕੈਪਟਨ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਤਾਂ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਹਰ ਘਰ ਵਿੱਚ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਮਿਲੇਗੀ। ਨੌਕਰੀ ਨੂੰ ਲੈ ਕੇ ਕੈਪਟਨ ਨੇ ਇਕ ਟਵੀਟ ਕੀਤਾ ਹੈ ਜਿਸ ਤੋਂ ਲਗਦਾ ਹੈ ਕਿ ਇਹ ਵਾਅਦਾ ਹੁਣ ਪੂਰਾ ਹੋਣ ਜਾ ਰਿਹਾ ਹੈ।

5 job search platforms to get you hired during this pandemic - Education  Today News

ਦਰਅਸਲ ਪੰਜਾਬ ਸਰਕਾਰ ਨੇ ਪੁਲਿਸ ਮਹਿਕਮੇ ਲਈ 10 ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਭਰਤੀ ਕਰਨੀ ਹੈ ਜਿਹਨਾਂ ਵਿੱਚ 3300 ਨਵੀਂ ਔਰਤਾਂ ਦੀ ਵੀ ਭਰਤੀ ਕੀਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੁਲਸਿੰਗ ਅਤੇ ਔਰਤਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ 10 ਹਜ਼ਾਰ ਪੁਲਸ ਅਧਿਕਾਰੀਆਂ ਦੀ ਭਰਤੀ ਕਰਨ ਜਾ ਰਹੀ ਹੈ।

ਇਥੇ ਇਹ ਵੀ ਦੱਸ ਦੇਈਏ ਕਿ ਇਸ ਦੇ ਇਲਾਵਾ ਪੰਜਾਬ ਪੁਲਸ ’ਚ ਹੋਰ ਬਿਹਤਰ ਸੇਵਾਵਾਂ ਲਈ ਫੋਰੈਂਸਿਕ ਮਾਹਿਰ 450, ਕਾਨੂੰਨੀ ਮਾਹਰ 600, ਆਈ. ਟੀ. ਮਾਹਿਰ 1350 ਅਤੇ ਕਲੀਨਿਕਲ ਮਨੋਵਿਗਿਆਨ ’ਚ 3100 ਡੋਮੈਨ ਮਾਹਰ ਭਰਤੀ ਕੀਤੇ ਜਾਣਗੇ। 

ਦਸ ਦਈਏ ਕਿ 2022 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਦੇ ਮੱਦੇਨਜ਼ਰ ਸਿਆਸਤੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਜਿਵੇਂ ਜਿਵੇਂ ਚੋਣਾਂ ਨੇੜੇ ਆਉਂਦੀਆਂ ਹਨ ਸਰਕਾਰਾਂ ਨੂੰ ਅਪਣੇ ਕੀਤੇ ਹੋਏ ਵਾਅਦੇ ਵੀ ਯਾਦ ਆਉਣ ਲਗ ਜਾਂਦੇ ਹਨ।

Click to comment

Leave a Reply

Your email address will not be published. Required fields are marked *

Most Popular

To Top