ਪੰਜਾਬ ਸਰਕਾਰ ਦਾ ਫਰਮਾਨ, ਸੂਬੇ ’ਚ 31 ਅਕਤੂਬਰ ਤੱਕ ਵਧੀਆਂ ਕੋਰੋਨਾ ਪਾਬੰਦੀਆਂ

ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਨੇ ਸੂਬੇ ਵਿੱਚ ਲਾਗੂ ਪਾਬੰਦੀਆਂ ਨੂੰ 31 ਅਕਤੂਬਰ ਤੱਕ ਵਧਾ ਦਿੱਤਾ ਹੈ। ਇਸ ਸਬੰਧੀ ਪੰਜਾਬ ਦੇ ਗ੍ਰਹਿ ਵਿਭਾਗ ਅਤੇ ਨਿਆਂ ਵਿਭਾਗ ਵੱਲੋਂ ਸਾਰੇ ਡਿਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਸਾਰੇ ਜ਼ੋਨਲ ਆਈਜੀਜ਼, ਪੁਲਿਸ ਕਮਿਸ਼ਨਰਾਂ, ਡੀਆਈਜੀਜ਼ ਅਤੇ ਐਸਐਸਪੀਜ਼ ਨੂੰ ਇੱਕ ਪੱਤਰ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਸੂਬੇ ਵਿੱਚ ਉਹਨਾਂ ਲੋਕਾਂ ਨੂੰ ਹੀ ਦਾਖਲ ਹੋਣ ਦਿੱਤਾ ਜਾਵੇਗਾ ਜਿਹਨਾਂ ਕੋਲ 72 ਘੰਟੇ ਪਹਿਲਾਂ ਦੀ ਆਰਟੀਪੀਸੀਆਰ ਦੀ ਨੈਗੇਟਿਵ ਰਿਪੋਰਟ ਆਵੇਗੀ।

ਉਹਨਾਂ ਯਾਤਰੀਆਂ ਲਈ ਰੈਟ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ ਜੋ ਬਿਨਾਂ ਰਿਪੋਰਟ ਦੇ ਪੰਜਾਬ ਪਹੁੰਚਣਗੇ। ਇਸ ਦੇ ਨਾਲ ਹੀ ਅੰਦਰੂਨੀ ਅਤੇ ਬਾਹਰੀ ਸਮਾਗਮਾਂ ਵਿੱਚ ਲੋਕਾਂ ਦੀ ਗਿਣਤੀ ਨੂੰ ਸੀਮਤ ਕਰਦੇ ਹੋਏ, ਵੱਧ ਤੋਂ ਵੱਧ 400 ਲੋਕਾਂ ਨੂੰ ਅੰਦਰੂਨੀ ਸਮਾਗਮਾਂ ਲਈ ਅਤੇ ਵੱਧ ਤੋਂ ਵੱਧ 600 ਲੋਕਾਂ ਨੂੰ ਬਾਹਰੀ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਸੂਬੇ ਦੇ ਸਾਰੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਜਿੰਮ, ਮਾਲ, ਅਜਾਇਬ ਘਰ, ਚਿੜੀਆਘਰ ਆਦਿ ਵਿੱਚ ਸਿਰਫ ਦੋ-ਤਿਹਾਈ ਲੋਕ ਹੀ ਦਾਖਲ ਹੋ ਸਕਣਗੇ। ਮਾਲ ਹੀ ਸੂਬੇ ‘ਚ ਸਕੂਲਾਂ, ਕਾਲਜਾਂ ਅਤੇ ਹੋਸਟਲਾਂ ਲਈ ਪਹਿਲਾਂ ਹੀ ਦਿੱਤੀਆਂ ਛੋਟਾਂ ਵੀ 31 ਅਕਤੂਬਰ ਤੱਕ ਲਾਗੂ ਰਹਿਣਗੀਆਂ।
ਸਟਾਫ ਨੂੰ ਟੀਕੇ ਦੀ ਇੱਕ ਖੁਰਾਕ ਲੱਗੀ ਹੋਣੀ ਚਾਹੀਦੀ ਹੈ। 19 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਜੋ ਸਵੀਮਿੰਗ ਪੂਲ ਤੇ ਜਿੰਮ ਦੀ ਵਰਤੋਂ ਕਰਦੇ ਹਨ, ਟੀਕੇ ਦੀ ਇੱਕ ਖੁਰਾਕ ਵੀ ਲਾਜ਼ਮੀ ਕਰ ਦਿੱਤੀ ਗਈ ਹੈ।
