News

ਪੰਜਾਬ ਸਰਕਾਰ ਦਾ ਨਵਾਂ ਫੁਰਮਾਨ, ਨਵੇਂ ਵਿਧਾਇਕਾਂ ਦੀ ਲੱਗੇਗੀ ਟ੍ਰੇਨਿੰਗ ਕਲਾਸ

ਪੰਜਾਬ ਸਰਕਾਰ ਨੇ ਵਿਧਾਇਕਾਂ ਨੂੰ ਲੈ ਕੇ ਨਵੀਂ ਪਹਿਲ ਕੀਤੀ ਹੈ। ਪੰਜਾਬ ਦੇ ਨਵੇਂ ਚੁਣੇ ਗਏ ਸਾਰੇ ਵਿਧਾਇਕਾਂ ਦੀ ਟ੍ਰੇਨਿੰਗ ਕਲਾਸ ਲੱਗੇਗੀ। ਵਿਧਾਇਕਾਂ ਦੀ ਟ੍ਰੇਨਿੰਗ ਕਲਾਸ 31 ਮਈ ਤੋਂ 2 ਜੂਨ ਤੱਕ ਚੱਲੇਗੀ। ਇਹ ਕਲਾਸ ਪੰਜਾਬ ਵਿਧਾਨ ਸਭਾ ਵਿੱਚ ਲੱਗੇਗੀ। ਇਸ ਕਲਾਸ ਵਿੱਚ ਨਵੇਂ ਵਿਧਾਇਕਾਂ ਨੂੰ ਲੋਕ ਸਭਾ ਦੇ ਮਾਹਿਰ ਤੇ ਪੰਜਾਬ ਦੇ ਪੁਰਾਣੇ ਵਿਧਾਇਕ ਟ੍ਰੇਨਿੰਗ ਦੇਣਗੇ।

May be an image of 4 people, people standing and indoor

ਆਮ ਆਦਮੀ ਪਾਰਟੀ ਨੇ ਵੱਡੇ ਮਾਰਜਨ ਵਿੱਚ ਜਿੱਤ ਹਾਸਲ ਕੀਤੀ ਹੈ। ਇਹਨਾਂ ਵਿਧਾਇਕਾਂ ਨੂੰ ਵਿਧਾਨ ਸਭਾ ਦੇ ਕੰਮਕਾਜ, ਵਿਧਾਇਕਾਂ ਦੀਆਂ ਤਾਕਤਾਂ ਤੇ ਜ਼ਿੰਮੇਵਾਰੀਆਂ ਬਾਰੇ ਟ੍ਰੇਨਿੰਗ ਦਿੱਤੀ ਜਾਵੇਗੀ। ਸੂਤਰਾਂ ਮੁਤਾਬਕ ਪੰਜਾਬ ਦੇ ਕੈਬਨਿਟ ਮੰਤਰੀ ਤੇ ਮੁੱਖ ਮੰਤਰੀ ਵੀ ਇਸ ਸਿਖਲਾਈ ਵਿੱਚ ਸ਼ਾਮਲ ਹੋ ਸਕਦੇ ਹਨ।

ਇਹ ਟ੍ਰੇਨਿੰਗ ਬਜਟ ਸੈਸ਼ਨ ਤੋਂ ਪਹਿਲਾਂ ਹੋ ਰਹੀ ਹੈ। ਪੁਰਾਣੀ ਪਾਰਟੀ ਅਕਾਲੀ ਦਲ ਦੇ ਸਿਰਫ ਦੋ ਵਿਧਾਇਕ ਹੀ ਜਿੱਤੇ ਹਨ। ਕਾਂਗਰਸ ਦੇ 18 ਤੇ ਭਾਜਪਾ ਦੇ ਦੋ ਉਮੀਦਵਾਰ ਜਿੱਤੇ ਹਨ। ਇਸ ਵਾਰ ਆਮ ਆਦਮੀ ਪਾਰਟੀ ਦੇ 92 ਉਮੀਦਵਾਰ ਜਿੱਤੇ ਹਨ।  

Click to comment

Leave a Reply

Your email address will not be published.

Most Popular

To Top