News

ਪੰਜਾਬ ਸਰਕਾਰ ਦਾ ਔਰਤਾਂ ਲਈ ਫ੍ਰੀ ਸਫ਼ਰ ਦਾ ਐਲਾਨ ਪੂਰੀ ਤਰ੍ਹਾਂ ਖੋਖਲਾ: ਰਾਘਵ ਚੱਢਾ

ਪੰਜਾਬ ਸਰਕਾਰ ਨੇ ਔਰਤਾਂ ਲਈ ਬੱਸਾਂ ਦਾ ਸਫ਼ਰ ਫ੍ਰੀ ਕਰ ਦਿੱਤਾ ਹੈ। ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਵੱਖ-ਵੱਖ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਨੇ ਕਿਹਾ ਕਿ ਇਹ ਯੋਜਨਾ ਪੂਰੀ ਤਰ੍ਹਾਂ ਖੋਖਲੀ ਹੈ। ਇਸ ਐਲਾਨ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੇ ਹਨ।

AAP MLA Raghav Chadha claimed Punjab CM Captain Amarinder Singh already  knew about Farm Laws before its implementation | Farm Laws के बारे में पहले  से जानते थे CM Captain Amarinder Singh, RTI में खुलासा ...

ਪੰਜਾਬ ਦੇ ਸਹਿ-ਪ੍ਰਭਾਰੀ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਸਰਕਾਰ ਦਿੱਲੀ ਦੀ ਕੇਜਰੀਵਾਲ ਸਰਕਾਰ ਦੀਆਂ ਯੋਜਨਾਵਾਂ ਦੀ ਨਕਲ ਕਰਦੇ ਹੋਏ ਪੰਜਾਬ ਦੀਆਂ ਔਰਤਾਂ ਲਈ ਮੁਫ਼ਤ ਸਫ਼ਰ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਕਰੀਬ ਦੋ ਸਾਲ ਪਹਿਲਾਂ ਹੀ ਦਿੱਲੀ ਦੀਆਂ ਆਮ ਔਰਤਾਂ ਲਈ ਡੀਟੀਸੀ ਦੀਆਂ ਬੱਸਾਂ ਵਿੱਚ ਸਫ਼ਰ ਮੁਫ਼ਤ ਕਰ ਦਿੱਤਾ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਦੀਆਂ ਯੋਜਨਾਵਾਂ ਦੀ ਚੰਗੀ ਤਰ੍ਹਾਂ ਨਕਲ ਨਹੀਂ ਕੀਤੀ, ਇਸ ਲਈ ਇਹ ਵਾਅਦਾ ਖੋਖਲਾ ਹੀ ਹੈ।

ਨਕਲ ਕਰਨ ਲਈ ਅਕਲ ਵੀ ਚਾਹੀਦੀ ਹੁੰਦੀ ਹੈ। ਕੈਪਟਨ ਨੇ ਸਿਰਫ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਸਫ਼ਰ ਦਾ ਐਲਾਨ ਕੀਤਾ ਹੈ, ਜਦਕਿ ਪੰਜਾਬ ਦੇ ਜ਼ਿਆਦਾਤਰ ਰੂਟਾਂ ਤੇ ਪ੍ਰਾਈਵੇਟ ਬੱਸਾਂ ਚੱਲਦੀਆਂ ਹਨ। ਸਰਕਾਰੀ ਬੱਸਾਂ ਵਿੱਚ ਵੀਏਸੀ ਅਤੇ ਵੌਲਵੋ ਬੱਸਾਂ ਵਿੱਚ ਸਫ਼ਰ ਫ੍ਰੀ ਨਹੀਂ ਕੀਤਾ ਗਿਆ ਹੈ।

ਰਾਘਵ ਚੱਢਾ ਨੇ ਕਿਹਾ ਕਿ ਜੇ ਮੁੱਖ ਮੰਤਰੀ ਕੈਪਟਨ ਨੇ ਪੰਜਾਬ ਦੀਆਂ ਔਰਤਾਂ ਨੂੰ ਮੁਫਤ ਯਾਤਰਾ ਦੀ ਸਹੂਲਤ ਦੇਣੀ ਚਾਹੁੰਦੀ ਹਨ ਤਾਂ ਸਰਕਾਰ ਸਾਰੀਆਂ ਪ੍ਰਾਈਵੇਟ ਬੱਸਾਂ ’ਚ ਵੀ ਔਰਤਾਂ ਲਈ ਸਫਰ ਫ੍ਰੀ ਕਰੇ ਅਤੇ ਸਰਕਾਰੀ ਬੱਸਾਂ ਚਾਹੇ ਉਹ ਵੌਲਵੋ ਹੋਣ ਜਾਂ ਏ. ਸੀ. ਸਾਰੀਆਂ ਦੀਆਂ ਸਾਰੀਆਂ ਬੱਸਾਂ ਵਿਚ ਔਰਤਾਂ ਨੂੰ ਮੁਫ਼ਤ ਸਫਰ ਕਰਨ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਜਾਵੇ।  

Click to comment

Leave a Reply

Your email address will not be published. Required fields are marked *

Most Popular

To Top