ਪੰਜਾਬ ਸਰਕਾਰ ਦਾ ਐਲਾਨ, ਪੰਜਾਬ ’ਚ ਹੁਣ ਇਹਨਾਂ ਦੁਕਾਨਾਂ ਨੂੰ ਵੀ ਮਿਲੀ ਛੋਟ

ਕੋਰੋਨਾ ਵਾਇਰਸ ਦਾ ਕਹਿਰ ਘਟਣ ਦਾ ਨਾਮ ਨਹੀਂ ਲੈ ਰਿਹਾ। ਇਸ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਰੋਜ਼ ਹਦਾਇਤਾਂ ਬਦਲੀਆਂ ਜਾਂਦੀਆਂ ਹਨ। ਹੁਣ ਫਿਰ ਸੂਬਾ ਸਰਕਾਰ ਨੇ ਇਕ ਨਵਾਂ ਫੁਰਮਾਨ ਜਾਰੀ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਠੇਕੇ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਪੰਜਾਬ ਸਰਕਾਰ ਵਲੋਂ ਜਾਰੀ ਨਵੇਂ ਹੁਕਮਾਂ ਮੁਤਾਬਕ ਸ਼ਾਮ ਪੰਜ ਵਜੇ ਤਕ ਠੇਕੇ ਖੋਲ੍ਹੇ ਜਾ ਸਕਣਗੇ। ਇਸ ਦੇ ਨਾਲ ਹੀ ਜਾਰੀ ਹੁਕਮਾਂ ਵਿੱਚ ਇਹ ਸਾਫ਼ ਆਖਿਆ ਗਿਆ ਹੈ ਕਿ ਠੇਕਿਆਂ ਦੇ ਨਾਲ ਅਹਾਤੇ ਨਹੀਂ ਖੋਲ੍ਹੇ ਜਾ ਸਕਣਗੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਖੇਤੀ ਨਾਲ ਜੁੜਿਆ ਜ਼ਰੂਰੀ ਸਾਮਾਨ ਜਿਨ੍ਹਾਂ ਵਿੱਚ ਖਾਧ ਅਤੇ ਹੋਰ ਕੀਟਨਾਸ਼ਕ ਦੀਆਂ ਦੁਕਾਨਾਂ ਸ਼ਾਮਲ ਹਨ, ਨੂੰ ਵੀ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ।
ਜਦਕਿ ਕਿਰਿਆਨਾ ਅਤੇ ਗਰਾਸਰੀ ਦੀਆਂ ਦੁਕਾਨਾਂ ਵੀ ਹੁਣ ਸ਼ਾਮ 5 ਵਜੇ ਤਕ ਖੋਲ੍ਹੀਆਂ ਜਾ ਸਕਣਗੀਆਂ। ਨਵੇਂ ਹੁਕਮਾਂ ਮੁਤਾਬਕ ਹੁਣ ਆਟੋ ਮੋਬਾਇਲ ਪਾਰਟਸ ਅਤੇ ਆਟੋ ਮੋਬਾਇਲ ਰਿਪੇਅਰ ਦੀਆਂ ਦੁਕਾਨਾਂ, ਟਰੱਕ ਆਦਿ ਦੀਆਂ ਵਰਕਸ਼ਾਪ, ਹਾਰਡਵੇਅਰ ਸਟੋਰ, ਪਲੰਬਿੰਗ ਸਟੋਰ, ਬਿਜਲੀ ਦੇ ਸਾਮਾਨ ਦੀਆਂ ਦੁਕਾਨਾਂ ਵੀ ਖੋਲ੍ਹੀਆਂ ਜਾ ਸਕਣਗੀਆਂ।
