News

ਪੰਜਾਬ ਸਰਕਾਰ ਦਾ ਐਲਾਨ, ਪੰਜਾਬ ’ਚ ਐਤਵਾਰ ਨੂੰ ਲਗਿਆ ਲਾਕਡਾਊਨ

ਦੇਸ਼ ਦੇ ਕਈ ਹਿੱਸਿਆਂ ਵਿੱਚ ਨਾਈਟ ਕਰਫਿਊ ਅਤੇ ਲਾਕਡਾਊਨ ਜਾਰੀ ਹੈ। ਕੋਰੋਨਾ ਦੇ ਮੱਦੇਨਜ਼ਰ ਇਹ ਫ਼ੈਸਲਾ ਜ਼ਰੂਰੀ ਹੋ ਗਿਆ ਹੈ। ਉੱਥੇ ਹੀ ਪੰਜਾਬ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਹੈ। ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਐਤਵਾਰ ਨੂੰ ਪੂਰੇ ਪੰਜਾਬ ਵਿੱਚ ਲਾਕਡਾਊਨ ਲਾਇਆ ਜਾਵੇਗਾ।

ਇਸ ਦੇ ਨਾਲ ਹੀ ਕਰਫਿਊ ਦਾ ਸਮਾਂ ਰਾਤ 8 ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਸਰਕਾਰ ਵਲੋਂ ਸਿਨੇਮਾ ਹਾਲ, ਜਿੰਮ ਅਤੇ ਸਪੋਰਟਸ ਕੰਪਲੈਕਸ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਵਿਆਹ ਸਮਾਗਮ ਅਤੇ ਸਸਕਾਰ ਵਿਚ ਮਹਿਜ਼ 20 ਲੋਕਾਂ ਨੂੰ ਜਾਣ ਦੀ ਛੋਟ ਦਿੱਤੀ ਗਈ ਹੈ।

ਫਿਲਹਾਲ ਸੂਬੇ ਵਿਚ ਵੀਕਐਂਡ ਲਾਕਡਾਊਨ ਨਹੀਂ ਲਗਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਕੋਰੋਨਾ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਦੇ ਹੁਕਮ ਦਿੱਤੇ ਹਨ। ਐਤਵਾਰ ਨੂੰ ਲਾਕਡਾਊਨ ਮੌਕੇ ਬਾਜ਼ਾਰ, ਦੁਕਾਨਾਂ, ਮਾਲਜ਼ ਪੂਰਣ ਤੌਰ ਤੇ ਬੰਦ ਰਹਿਣਗੇ। ਦੱਸਣਯੋਗ ਹੈ ਕਿ ਪੰਜਾਬ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਵੀ ਕੋਰੋਨਾ ਦਾ ਵੱਧ ਰਹੇ ਮਾਮਲਿਆਂ ਤੋਂ ਬਾਅਦ 6 ਦਿਨਾਂ ਤਕ ਸੂਬੇ ਭਰ ਵਿਚ ਪੂਰਨ ਲਾਕਡਾਊਨ ਲਗਾ ਦਿੱਤਾ ਹੈ।

Click to comment

Leave a Reply

Your email address will not be published. Required fields are marked *

Most Popular

To Top