ਪੰਜਾਬ ਸਰਕਾਰ ਦਾ ਐਲਾਨ, ਪੰਜਾਬ ’ਚ 10 ਅਪ੍ਰੈਲ ਤਕ ਰਹੇਗੀ ਸਖ਼ਤਾਈ
By
Posted on

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਵਿੱਚ ਸਖ਼ਤਾਈ ਦਿਨੋਂ ਦਿਨ ਵਧਦੀ ਜਾ ਰਹੀ ਹੈ। ਹੁਣ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪਾਬੰਦੀਆਂ ਦੀ ਮਿਆਦ 10 ਅਪ੍ਰੈਲ ਤਕ ਵਧਾਈ ਜਾਵੇ। ਪਹਿਲਾਂ ਪਾਬੰਦੀਆਂ ਦੀ ਤਰੀਕ 31 ਮਾਰਚ ਸੀ ਪਰ ਹੁਣ ਕੇਸਾਂ ਦੇ ਵਧਣ ਦੇ ਮੱਦੇਨਜ਼ਰ ਤਰੀਕ ਵਿੱਚ ਵਾਧਾ ਕੀਤਾ ਗਿਆ ਹੈ।
ਇਸ ਸਖ਼ਤਾਈ ਤਹਿਤ ਵਿਦਿਅਕ ਅਦਾਰੇ ਵੀ ਬੰਦ ਰੱਖੇ ਗਏ ਹਨ। ਘਰੇਲੂ ਪ੍ਰੋਗਰਾਮਾਂ ਵਿੱਚ 100 ਤੇ ਆਉਟਡੋਰ ਪ੍ਰੋਗਰਾਮ ਵਿੱਚ ਲੋਕਾਂ ਦੀ ਗਿਣਤੀ 200 ਤੱਕ ਸੀਮਤ ਰਹੇਗੀ। ਇਸ ਦੌਰਾਨ 11 ਜ਼ਿਲ੍ਹਿਆਂ ‘ਚ ਨਾਇਟ ਕਰਫਿਊ ਜਾਰੀ ਰਹੇਗਾ। ਲੋਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਚਿਹਰੇ ਤੇ ਮਾਸਕ ਲਾ ਕੇ ਹੀ ਬਾਹਰ ਨਿਕਲਿਆ ਜਾਵੇ। ਭੀੜ ਵਾਲੀਆਂ ਥਾਵਾਂ ਤੋਂ ਬਚਿਆ ਜਾਵੇ।
