News

ਪੰਜਾਬ ਸਰਕਾਰ ਦਾ ਐਲਾਨ, ਚੰਡੀਗੜ੍ਹ ’ਚ ਵੀ ਜਾਰੀ ਹੋਈਆਂ ਨਵੀਆਂ ਹਦਾਇਤਾਂ

ਕੋਰੋਨਾ ਵਾਇਰਸ ਦੇ ਕਹਿਰ ਦੇ ਮੱਦੇਨਜ਼ਰ ਪੰਜਾਬ ਅਤੇ ਚੰਡੀਗੜ੍ਹ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹਨਾਂ ਨਵੇਂ ਹੁਕਮਾਂ ਮੁਤਾਬਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਖਾਣ-ਪੀਣ ਦੇ ਸਮਾਨ ਦੀ ਟੇਕਅਵੇ ਸਰਵਿਸ ਬੰਦ ਕਰ ਦਿੱਤੀ ਗਈ ਹੈ। ਸਿਰਫ ਹੋਮ ਡਿਲਵਰੀ ਨੂੰ ਹੀ ਇਜਾਜ਼ਤ ਦਿੱਤੀ ਗਈ ਹੈ।

ਇਸ ਦੌਰਾਨ ਡੇਅ ਨਾਈਟ ਕਰਫਿਊ ਜਾਰੀ ਰਹੇਗਾ। ਚੰਡੀਗੜ੍ਹ ਵਿੱਚ 4 ਮਈ ਤੋਂ 11 ਮਈ ਤੱਕ ਗੈਰ ਜ਼ਰੂਰੀ ਦੁਕਾਨਾਂ ਮੁਕੰਮਲ ਤੌਰ ’ਤੇ ਬੰਦ ਰਹਿਣਗੀਆਂ। ਬੈਂਕ ਅਤੇ ਸਰਕਾਰੀ ਦਫ਼ਤਰ 50 ਫ਼ੀ ਸਦੀ ਸਟਾਫ਼ ਨਾਲ ਕੰਮ ਕਰਨਗੇ। ਪ੍ਰਾਈਵੇਟ ਕੰਪਨੀਆਂ ਨੂੰ ਵਰਕ ਫਰੋਮ ਹੋਮ ਦੀ ਸਲਾਹ ਕੀਤੀ ਗਈ ਹੈ।

ਸਭ ਤੋਂ ਅਹਿਮ ਗੱਲ ਹੈ ਕਿ ਚੰਡੀਗੜ੍ਹ ਆਉਣ ਵਾਲਿਆਂ ਕੋਲ ਕੋਰੋਨਾ ਨੈਗੇਟਿਵ ਰਿਪੋਰਟ ਜਾਂ ਵੈਕਸੀਨ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਸੁਖਨਾ ਝੀਲ, ਰੌਕ ਗਾਰਡਨ, ਲਾਇਬ੍ਰੇਰੀ, ਸਕੂਲ ਕਾਲਜ, ਜਿਮ, ਸਪੋਰਟਸ ਕੰਪਲੈਕਸ 11 ਮਈ ਤੱਕ ਬੰਦ ਰਹਿਣਗੇ। ਦਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਕੋਵਿਡ ਫਰੰਟ ਲਾਈਨ ਵਰਕਰ ਐਲਾਨ ਕੀਤਾ ਗਿਆ ਹੈ।

ਉੱਥੇ ਹੀ ਆਵਾਜਾਈ ਲਈ ਪਬਲਿਕ ਟਰਾਂਸਪੋਰਟ 50 ਫ਼ੀਸਦ ਕਪੈਸਿਟੀ ਨਾਲ ਚੱਲਣਗੇ। ਜ਼ਿਕਰਯੋਗ ਹੈ ਕਿ ਪੰਜਾਬ ਲਈ ਵੀ ਨਵੀਆਂ ਹਦਾਇਤਾਂ 2 ਮਈ ਨੂੰ ਜਾਰੀ ਕੀਤੀਆਂ ਗਈਆਂ ਸਨ। ਇਹਨਾਂ ਵਿੱਚ ਪੰਜਾਬ ਵਿੱਚ ਲਾਕਡਾਊਨ ਤਾਂ ਨਹੀਂ ਪਰ ਲਾਕਡਾਊਨ ਵਰਗੀ ਹੀ ਸਖ਼ਤੀ ਵਰਤੀ ਜਾ ਰਹੀ ਹੈ। 15 ਮਈ ਤੱਕ ਸਾਰੀਆਂ ਗ਼ੈਰ ਜ਼ਰੂਰੀ ਦੁਕਾਨਾਂ ਬੰਦ ਰਹੀਆਂ ਹਨ। ਹਰਿਆਣਾ ਸਰਕਾਰ ਨੇ ਵੀ ਇਕ ਹਫ਼ਤੇ ਲਈ ਲਾਕਡਾਊਨ ਲਾ ਦਿੱਤਾ ਹੈ।

Click to comment

Leave a Reply

Your email address will not be published. Required fields are marked *

Most Popular

To Top