News

ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਵੀ ਮੀਂਹ ਤੇ ਝੱਖੜ ਦੀ ਚੇਤਾਵਨੀ

ਮੌਸਮ ਦੇ ਇਸ ਬਦਲਾਅ ਨੇ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਦਿੱਤੀ ਹੈ। ਬੁੱਧਵਾਰ ਨੂੰ ਵੀ ਕਿਤੇ  ਆਸਮਾਨ ਸਾਫ਼ ਰਹਿਣ ਕਾਰਨ ਕਿਤੇ ਹਲਕਾ ਮੀਂਹ ਪੈਣ ਦੇ ਆਸਾਰ ਹਨ, ਜਦਕਿ ਵੀਰਵਾਰ ਨੂੰ ਇੱਕ ਹੋਰ ਨਵੀਂ ਪੱਛਮੀ ਗੜਬੜੀ ਦਾ ਅਸਰ ਵਿਖਾਈ ਪੈਣ ਦੀ ਸੰਭਾਵਨਾ ਹੈ। ਮੱਧ ਪਾਕਿਸਤਾਨ ਤੇ ਜੰਮੂ ਕਸ਼ਮੀਰ ਵਿੱਚ ਸਰਗਰਮ ਹੋਈ ਨਵੀਂ ਪੱਛਮੀ ਗੜਬੜੀ ਦੇ ਅਸਰ ਨਾਲ ਮੰਗਲਵਾਰ ਨੂੰ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਵਿੱਚ ਵੀ ਮੌਸਮ ਬਦਲ ਗਿਆ ਹੈ।

ਮੌਸਮ ਵਿਭਾਗ ਬੁੱਧਵਾਰ ਨੂੰ ਦਿੱਲੀ ਐਨਸੀਆਰ ਵਿੱਚ ਅੰਸ਼ਕ ਰੂਪ ਨਾਲ ਬੱਦਲ਼ ਛਾਏ ਰਹਿਣਗੇ। ਅੱਜ ਕਿਤੇ-ਕਿਤੇ ਹਲਕਾ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਦਸਿਆ ਕਿ ਜੰਮੂ ਕਸ਼ਮੀਰ ਵੱਲੋਂ ਪਹਾੜਾਂ ਤੇ ਨਵੀਂ ਪੱਛਮੀ ਗੜਬੜੀ ਸਰਗਰਮ ਹੋਵੇਗੀ। ਇਸ ਦੇ ਅਸਰ ਕਰ ਕੇ ਮੁੱਖ ਰੂਪ ਤੋਂ ਹਰਿਆਣਾ ਤੇ ਪੰਜਾਬ ਵਿੱਚ ਹੀ ਮੀਂਹ ਪੈਣ ਦੀ ਸੰਭਾਵਨਾ ਹੁੰਦੀ ਹੈ ਪਰ ਦਿੱਲੀ ਐਨਸੀਆਰ ਤੇ ਵੀ ਇਸ ਦਾ ਅੰਸ਼ਕ ਅਸਰ ਹੋ ਸਕਦਾ ਹੈ।

ਪਹਾੜਾਂ ਤੇ ਪੱਛਮੀ ਗੜਬੜੀ ਸਰਗਰਮ ਹੋਈ ਤਾਂ ਸ਼ਾਮ ਤੱਕ ਚੱਕਰਵਾਤੀ ਹਵਾ ਦਾ ਦਬਾਅ ਖੇਤਰ ਬਣਨ ਨਾਲ ਦਿੱਲੀ-ਐਨਸੀਆਰ ਸਮੇਤ ਉੱਤਰ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ ਦੇ ਵੀ ਜ਼ਿਆਦਾਤਰ ਇਲਾਕਿਆਂ ਵਿੱਚ ਇਸ ਦਾ ਅਸਰ ਵਿਖਾਈ ਦੇਣ ਲੱਗਿਆ।

ਦਿੱਲੀ ਐਨਸੀਆਰ ਵਿੱਚ ਸ਼ਾਮ ਦੇ ਸਮੇਂ 15 ਤੋਂ 20 ਕਿ.ਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀ ਹਵਾ ਵੀ ਚੱਲੀ ਅਤੇ ਫਿਰ ਹਲਕੀ ਵਰਖਾ ਹੋਈ। ਬੱਦਲਾਂ ਅਤੇ ਸੂਰਜ ਵਿਚਾਲੇ ਅੱਖ ਮਿਚੋਲੀ ਦਿਨ ਭਰ ਚੱਲਦੀ ਰਹੀ।

Click to comment

Leave a Reply

Your email address will not be published. Required fields are marked *

Most Popular

To Top