News

ਪੰਜਾਬ ਸਮੇਤ ਇਹਨਾਂ ਸੂਬਿਆਂ ’ਚ ਵੀ ਪੈ ਸਕਦਾ ਹੈ ਮੀਂਹ

ਉੱਤਰ ਤੋਂ ਲੈ ਕੇ ਮੱਧ ਭਾਰਤ ਤੱਕ, ਹਰ ਪਾਸੇ ਬਾਰਿਸ਼ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਮੱਧ ਪ੍ਰਦੇਸ਼, ਵਿਦਰਭ ਅਤੇ ਛੱਤੀਸਗੜ੍ਹ ਵਿੱਚ ਅੱਜ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ, ਬਿਜਲੀ ਡਿੱਗਣ ਅਤੇ ਗਰਜ਼ ਨਾਲ ਵਰਖਾ ਹੋ ਸਕਦੀ ਹੈ।

Bathinda cleanest city in state for 3rd year in a row; slips nationally

ਪੰਜਾਬ ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਸਮੇਤ ਉੱਤਰ ਪੱਛਮੀ ਭਾਰਤ ਵਿੱਚ ਸੋਮਵਾਰ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ। ਪੱਛਮੀ ਗੜਬੜੀ ਇਕ ਵਾਰ ਫਿਰ ਤੋਂ ਰਾਜਸਥਾਨ ਵਿੱਚ ਸਰਗਰਮ ਹੋ ਰਹੀ ਹੈ। ਇਸ ਦੇ ਚਲਦੇ ਪੱਛਮੀ ਰਾਜਸਥਾਨ ਤੇ ਚੱਕਰਵਾਤੀ ਸਰਕੂਲੇਸ਼ਨ ਬਣ ਰਿਹਾ ਹੈ।

ਹਰਿਆਣਾ ਵਿੱਚ 23 ਮਾਰਚ ਤਕ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ, ਮੱਧ ਭਾਰਤ ਵਿਚ 22 ਅਤੇ 23 ਮਾਰਚ ਤੋਂ ਬਾਰਸ਼ ਦੀਆਂ ਗਤੀਵਿਧੀਆਂ ਇਕ ਵਾਰ ਫਿਰ ਵਧਣਗੀਆਂ।

ਜੰਮੂ ਕਸ਼ਮੀਰ, ਗਿਲਗਿਤ ਬਾਲਟਿਸਤਾਨ ਅਤੇ ਮੁਜ਼ੱਫਰਾਬਾਦ ਵਿੱਚ ਗਰਜ ਨਾਲ ਸੋਮਵਾਰ ਦੀ ਸਵੇਰ ਤੋਂ ਬਾਰਸ਼ ਸ਼ੁਰੂ ਹੋ ਜਾਵੇਗੀ ਅਤੇ ਹੌਲੀ ਹੌਲੀ ਪੱਛਮੀ ਹਿਮਾਲਿਆ ਦੇ ਰਾਜਾਂ ਦੇ ਬਹੁਤੇ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਸਮੇਤ ਉੱਤਰ ਪੱਛਮੀ ਭਾਰਤ ਵਿੱਚ ਸੋਮਵਾਰ ਤੋਂ ਬਾਰਸ਼ ਸ਼ੁਰੂ ਹੋਣ ਦੀ ਸੰਭਾਵਨਾ ਹੈ।

Click to comment

Leave a Reply

Your email address will not be published. Required fields are marked *

Most Popular

To Top