ਪੰਜਾਬ ਸਮੇਤ ਇਹਨਾਂ ਰਾਜਾਂ ਵਿੱਚ ਸੀਤ ਲਹਿਰ ਜਾਰੀ, ਠੰਡ ਨਾਲ ਲੋਕ ਹੋਏ ਪਰੇਸ਼ਾਨ

ਦੇਸ਼ ਦੇ ਕਈ ਹਿੱਸਿਆਂ ਵਿੱਚ ਕੜਾਕੇ ਦੀ ਠੰਡ ਦੇ ਚਲਦੇ ਲੋਕਾਂ ਨੂੰ ਕਾਫੀ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤਰ ਪ੍ਰਦੇਸ਼, ਰਾਜਸਥਾਨ, ਬਿਹਾਰ, ਪੰਜਾਬ ਸਮੇਤ ਕਈ ਰਾਜਾਂ ਵਿੱਚ ਕੋਰੇ ਅਤੇ ਸ਼ੀਤ ਲਹਿਰ ਕਾਰਨ ਲੋਕਾਂ ਦਾ ਜੀਵਨ ਪ੍ਰਭਾਵਿਤ ਹੋਇਆ ਹੈ।

ਇਸ ਦੇ ਚਲਦੇ ਮੌਸਮ ਵਿਭਾਗ ਨੇ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸੰਘਣੀ ਬਰਫ਼ਬਾਰੀ ਦੇ ਆਸਾਰ ਜਾਹਿਰ ਕੀਤੇ ਹਨ। ਉੱਥੇ ਹੀ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ ਵਿੱਚ ਕੋਰੇ ਕਾਰਨ ਸ਼ੀਤ ਲਹਿਰ ਦੇ ਅਲਰਟ ਜਾਰੀ ਕੀਤੇ ਗਏ ਹਨ।
ਮੌਸਮ ਵਿਭਾਗ ਨੇ ਮੱਧ ਪ੍ਰਦੇਸ਼ ਦੇ ਸੌਰਾਸ਼ਟਰ ਅਤੇ ਕੱਛ ਵਿੱਚ ਵੀ ਸ਼ੀਤ ਲਹਿਰ ਦੀ ਭਵਿੱਖਬਾਣੀ ਕੀਤੀ ਹੈ। ਨਾਲ ਹੀ ਓਡੀਸ਼ਾ ਵਿੱਚ ਧੁੰਦ ਪੈ ਸਕਦੀ ਹੈ। ਮੌਸਮ ਵਿਭਾਗ ਦੇ ਅਨੁਸਾਰ ਸ਼ਨੀਵਾਰ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਵੀ ਬਿਜਲੀ ਚਮਕ ਸਕਦੀ ਹੈ ਅਤੇ ਕੁਝ ਇਲਾਕਿਆਂ ਵਿੱਚ ਗੜੇ ਪੈਣ ਦੀ ਸੰਭਾਵਨਾ ਹੈ।
ਕੜਾਕੇ ਦੀ ਸਰਦੀਆਂ ਦੌਰਾਨ ਰਾਜਸਥਾਨ ਦਾ ਇਕਮਾਤਰ ਪਹਾੜੀ ਸੈਰ ਸਪਾਟਾ ਮਾਉਂਟ ਆਬੂ ਵਿੱਚ ਪਾਰਾ ਲਗਾਤਾਰ ਜ਼ੀਰੋ ਤੋਂ ਹੇਠਾਂ ਰਿਹਾ ਅਤੇ ਵੀਰਵਾਰ ਰਾਤ ਨੂੰ ਘੱਟੋ ਘੱਟ ਤਾਪਮਾਨ ਮਨਫ਼ੀ 4.6 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਰਾਜ ਦੇ ਹੋਰਨਾਂ ਇਲਾਕਿਆਂ ਵਿੱਚ ਠੰਡ ਦਾ ਮੌਸਮ ਜਾਰੀ ਹੈ।
ਪਿਛਲੇ 24 ਘੰਟਿਆਂ ਵਿੱਚ ਘੱਟੋ ਘੱਟ ਤਾਪਮਾਨ ਸੀਕਰ ਵਿੱਚ 1.5 ਡਿਗਰੀ, ਚੁਰੂ ਵਿੱਚ 1.7 ਡਿਗਰੀ, ਭਿਲਵਾੜਾ ਵਿੱਚ 2.6 ਡਿਗਰੀ, ਪਿਲਾਨੀ ਵਿੱਚ 2.9 ਡਿਗਰੀ, ਚਿਤੌੜਗੜ ਵਿੱਚ 3.1 ਡਿਗਰੀ ਅਤੇ ਸ੍ਰੀਗੰਗਾਨਗਰ ਵਿੱਚ 3.7 ਡਿਗਰੀ ਦਰਜ ਕੀਤਾ ਗਿਆ।
