ਪੰਜਾਬ ਵਿੱਚ ਮੌਸਮੀ ਸਬਜ਼ੀਆਂ ਤਿਆਰ, ਘਟੇਗੀ ਸਬਜ਼ੀ ਦੀ ਕੀਮਤ?

 ਪੰਜਾਬ ਵਿੱਚ ਮੌਸਮੀ ਸਬਜ਼ੀਆਂ ਤਿਆਰ, ਘਟੇਗੀ ਸਬਜ਼ੀ ਦੀ ਕੀਮਤ?

ਜ਼ਿਆਦਾ ਮੀਂਹ ਪੈਣ ਕਾਰਨ ਸਬਜ਼ੀਆਂ ਦੇ ਉਤਪਾਦਨ ਵਿੱਚ ਕਮੀ ਆਈ ਸੀ ਪਰ ਇਸ ਦੇ ਨਾਲ ਹੀ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਸੀ। ਇਸ ਸਮੇਂ ਕੋਈ ਵੀ ਮੌਸਮੀ ਸਬਜ਼ੀ 50 ਰੁਪਏ ਪ੍ਰਤੀ ਕਿਲੋ ਤੋਂ ਘੱਟ ਨਹੀਂ ਵਿਕ ਰਹੀ। ਪੰਜਾਬ ’ਚ ਮੌਸਮੀ ਸਬਜ਼ੀਆਂ ਆਉਣ ਤੋਂ ਬਾਅਦ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੇਗੀ, ਜਿਸ ਨਾਲ ਰਸੋਈ ਦਾ ਬਜਟ ਇੱਕ ਵਾਰ ਫਿਰ ਤੋਂ ਘੱਟ ਹੋ ਜਾਵੇਗਾ।

ਇਸ ਤੋਂ ਪਹਿਲਾਂ ਜ਼ਿਆਦਾਤਰ ਬਾਹਰੀ ਸੂਬਿਆਂ ਦੀ ਸਬਜ਼ੀਆਂ ਆਉਂਦੀਆਂ ਸਨ ਜਿਸ ਕਾਰਨ ਸਬਜ਼ੀਆਂ ਦੀ ਕੀਮਤ ਕਾਫ਼ੀ ਵਧ ਗਈ ਸੀ, ਜਦਕਿ ਗੋਭੀ ਦੀ ਕੀਮਤ 120 ਰੁਪਏ ਕਿਲੋ ਤੱਕ ਪਹੁੰਚ ਗਈ ਹੈ। ਜਿਸ ਦਾ ਮਕਸੂਦਾ ਮੰਡੀ ਵਿੱਚ ਥੋਕ ਭਾਅ 50 ਤੋਂ 60 ਰੁਪਏ ਹੈ। ਦੱਸਿਆ ਜਾ ਰਿਹਾ ਹੈ ਕਿ ਮੀਂਹ ਘੱਟ ਪੈਣ ਕਾਰ ਗੋਭੀ ਤਿਆਰ ਨਹੀਂ ਹੋ ਸਕੀ।

ਇਸ ਸਮੇਂ ਜਿਹੜੀ ਗੋਭੀ ਵੇਚੀ ਜਾ ਰਹੀ ਹੈ ਉਹ ਸ਼ਿਮਲਾ ਤੋਂ ਆ ਰਹੀ ਹੈ। ਜਾਣਕਾਰੀ ਮੁਤਾਬਕ ਆਉਣ ਵਾਲੇ ਦਿਨਾਂ ‘ਚ ਗੋਭੀ ਦੀ ਕੀਮਤਾਂ ਵੱਧ ਸਕਦੀਆਂ ਹਨ। ਇਸ ਤੋਂ ਇਲਾਵਾ ਬੈਂਗਣ, ਘੀਆ, ਪਿਆਜ਼, ਆਲੂ, ਟਿੰਡੇ, ਜਿਮੀਕੰਦ ਆਦਿ ਦੀ ਕੀਮਤਾਂ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ।

ਜਾਣਕਾਰੀ ਮੁਤਾਬਕ ਮਕਸੂਦ ਸਬਜ਼ੀ ਮੰਡੀ ‘ਚ ਸ਼ਿਮਲਾ ਦਾ ਮਟਰ 70 ਤੋਂ 80 ਰੁਪਏ ਕਿਲੋ ਵੀਕਿਆ ਹੈ। ਟਮਾਟਰ 15 ਤੋਂ 20 ਰੁਪਏ, ਪਹਾੜੀ ਆਲੂ 35 ਰੁਪਏ 708 ਨੰਬਰ ਆਲੂ 22 ਰੁਪਏ ਅਤੇ ਅੰਬ ਆਲੂ 18 ਤੋਂ 22 ਰੁਪਏ ਪ੍ਰਤੀ ਕਿਲੋ, ਪਿਆਜ਼ 16 ਤੋਂ 18 ਰੁਪਏ ਵਿਕ ਰਿਹਾ ਹੈ। ਆਰਬੀ 20 ਤੋਂ 25 ਰੁਪਏ, ਨਿੰਬੂ 65 ਰੁਪਏ, ਭਿੰਡੀ 15 ਤੋਂ 20 ਰੁਪਏ ਪ੍ਰਤੀ ਕਿਲੋ, ਪਹਾੜੀ ਖੀਰਾ 30 ਰੁਪਏ, ਚੀਨੀ ਖੀਰਾ 40 ਰੁਪਏ, ਦੇਸੀ ਖੀਰਾ 15 ਰੁਪਏ। ਹਾਲਾਂਕਿ ਗਲੀ ਮੁਹੱਲਿਆਂ ਵਿੱਚ ਸਬਜ਼ੀਆਂ ਦੀ ਕੀਮਤਾਂ ਮੰਡੀ ਦੀਆਂ ਥੋਕ ਕੀਮਤਾਂ ਨਾਲੋਂ ਕਿਤੇ ਵੱਧ ਹੈ। ਜੇ ਸਬਜ਼ੀਆਂ ਦੇ ਭਾਅ ਬਾਜ਼ਾਰ ਵਿੱਚ ਘੱਟ ਹੋਣ ਤਾਂ ਵੀ ਇਸ ਦਾ ਲਾਭ ਲੋਕਾਂ ਤੱਕ ਕਈ ਦਿਨਾਂ ਬਾਅਦ ਪਹੁੰਚਦਾ ਹੈ।

Leave a Reply

Your email address will not be published.