ਪੰਜਾਬ ਵਿੱਚ ਬਿਜਲੀ ਦਰਾਂ ਵਿੱਚ ਹੋਇਆ ਵਾਧਾ, ਲੋਕਾਂ ’ਤੇ ਪਵੇਗਾ ਸਿੱਧਾ ਅਸਰ?

 ਪੰਜਾਬ ਵਿੱਚ ਬਿਜਲੀ ਦਰਾਂ ਵਿੱਚ ਹੋਇਆ ਵਾਧਾ, ਲੋਕਾਂ ’ਤੇ ਪਵੇਗਾ ਸਿੱਧਾ ਅਸਰ?

ਪੰਜਾਬ ਵਿੱਚ ਮਾਨ ਸਰਕਾਰ ਵੱਲੋਂ ਖ਼ਪਤਕਾਰਾਂ ਨੂੰ ਬਿਜਲੀ ਦੀਆਂ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਦੇਣ ਦੀ ਸਹੂਲਤ ਦਿੱਤੀ ਗਈ ਹੈ। ਪਰ ਹੁਣ ਸਰਕਾਰ ਨੇ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕੀਤੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਾਵਰਕੌਮ ਵੱਲੋਂ ਖ਼ਰਚਿਆਂ ਦੀ ਪੂਰਤੀ ਦੇ ਲਈ 12-13 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦਰਾਂ ਵਧਾਉਣ ਸਬੰਧੀ ਫ਼ਾਈਲ ਸਰਕਾਰ ਨੂੰ ਭੇਜੀ ਗਈ ਸੀ, ਜਿਸ ਤੇ ਸਰਕਾਰ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ।

Considering restoration of old pension scheme says Punjab Chief Minister  Bhagwant Mann | भगवंत मान ने दिया पंजाब की पुरानी पेंशन स्कीम बहाल करने का  इशारा, केजरीवाल ने बताया बड़ा ...

ਪਾਵਰਕੌਮ ਵੱਲੋਂ ਜਲਦ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਘਰੇਲੂ ਖ਼ਪਤਕਾਰਾਂ ਨੂੰ ਕੇ. ਡਬਲਯੂ. ਐਚ (ਕਿਲੋ ਵਾਟ ਆਵਰ ਦੇ ਹਿਸਾਬ ਨਾਲ 12 ਪੈਸੇ ਅਤੇ ਇੰਡਸਟਰੀ ਲਈ ਕੇ.ਵੀ.ਏ.ਐਚ (ਕਿਲੋ ਵਾਟ ਐਮਪੇਅਰ ਆਵਰ) ਅਨੁਸਾਰ 13 ਪੈਸੇ ਫ਼ੀਸ ਵਧਾਈ ਜਾਣੀ ਹੈ।

ਸਰਕਾਰ ਨੇ ਗਰਮੀ ਦੇ ਮੌਸਮ ਦੌਰਾਨ ਨਿਰਵਿਘਨ ਸਪਲਾਈ ਜਾਰੀ ਰੱਖਣ ਲਈ ਪਾਵਰਕੌਮ ਨੇ ਮਹਿੰਗੀ ਬਿਜਲੀ ਅਤੇ ਕੋਲ਼ਾ ਖ਼ਰੀਦਿਆ ਸੀ, ਜਿਸ ਕਾਰਨ ਮਹਿਕਮੇ ਨੂੰ ਤੈਅ ਦਰਾਂ ਨਾਲੋਂ ਮਹਿੰਗੀਆਂ ਦਰਾਂ ਤੇ ਬਿਜਲੀ ਖ਼ਰੀਦਣੀ ਪਈ। ਜੇ ਵੇਖਿਆ ਜਾਵੇ ਤਾਂ 12-13 ਪੈਸੇ ਦਾ ਵਾਧੇ ਨਾਲ ਘਰੇਲੂ ਖ਼ਪਤਕਾਰਾਂ ਤੇ ਬਿਜਲੀ ਮਹਿੰਗੀ ਹੋਣ ਦਾ ਕੋਈ ਜ਼ਿਆਦਾ ਪ੍ਰਭਾਵ ਵੇਖਣ ਨੂੰ ਨਹੀਂ ਮਿਲੇਗਾ, ਕਿਉਂਕਿ ਸਰਕਾਰ ਵੱਲੋਂ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਯੋਜਨਾ ਦੇ ਚੱਲਦਿਆਂ ਵੱਡੀ ਗਿਣਤੀ ਵਿੱਚ ਖ਼ਪਤਕਾਰਾਂ ਦੇ ਬਿੱਲ ਜ਼ੀਰੋ ਆਏ ਹਨ।

Leave a Reply

Your email address will not be published.