ਪੰਜਾਬ ਵਿੱਚ ਐਂਬੂਲੈਂਸ ਡਰਾਈਵਰਾਂ ਨੇ ਕੀਤੀ ਹੜਤਾਲ, ਹਾਈਵੇਅ ਕੀਤਾ ਜਾਮ

ਪੰਜਾਬ ਵਿੱਚ 108 ਐਂਬੂਲੈਂਸ ਡਰਾਈਵਰਾਂ ਨੇ ਅੱਜ ਫਿਲੌਰ-ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਤੇ ਜਾਮ ਲਾ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾਣਾ ਹੈ। ਪੰਜਾਬ ਤੋਂ 108 ਐਂਬੂਲੈਂਸ ਡਰਾਈਵਰ ਇੱਥੇ ਲਾ ਕੇ ਆਪਣਾ ਰੋਸ ਪ੍ਰਦਰਸ਼ਨ ਕਰਨਗੇ।
ਇਸ ਸਬੰਧੀ ਸੰਤੋਖ ਸਿੰਘ ਗਿੱਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਨਾਲ ਉਨ੍ਹਾਂ ਦੀ 9 ਤਾਰੀਖ਼ ਨੂੰ ਮੀਟਿੰਗ ਹੋਈ ਸੀ, ਜਿਸ ‘ਚ ਉਨ੍ਹਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਦੱਸਿਆ ਸੀ ਅਤੇ ਸਰਕਾਰ ਨੂੰ 72 ਘੰਟਿਆਂ ਦਾ ਅਲਟੀਮੇਟਮ ਵੀ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਵੀ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦੇਣ ਦੇ ਕਾਰਨ ਅਲਟੀਮੇਟਮ ਦਾ ਸਮਾਂ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਪੂਰੇ ਪੰਜਾਬ ‘ਚ 108 ਐਂਬੂਲੈਂਸ ਚਾਲਕਾਂ ਵੱਲੋਂ ਹੜਤਾਲ ਕੀਤੀ ਗਈ ਹੈ ਅਤੇ ਕੋਈ ਵੀ ਮਰੀਜ਼ 108 ਐਂਬੂਲੈਂਸ ਦੀ ਉਡੀਕ ਨਾ ਕਰੇ ਕਿਉਂਕਿ ਐਂਬੂਲੈਂਸ ਚਾਲਕਾਂ ਵੱਲੋਂ ਅੱਜ ਹਾਈਵੇਅ ਜਾਮ ਕਰਕੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।