ਅਕਾਲੀ ਦਲ ਨੇ BJP ਅਤੇ RSS ਦਾ ਪੰਜਾਬ ‘ਤੇ ਕਬਜ਼ਾ ਕਰਵਾਇਆ ਹੈ: ਮੁੱਖ ਮੰਤਰੀ

ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਚਨਰਜੀਤ ਸਿੰਘ ਚੰਨੀ ਨੇ ਅਕਾਲੀ ਦਲ ’ਤੇ ਇਲਜ਼ਾਮ ਲਾਇਆ ਕਿ ਅਕਾਲੀ ਦਲ ਨੇ ਪੰਜਾਬ ਵਿੱਚ ਅਨੰਦਪੁਰ ਸਾਹਿਬ ਦਾ ਮਤਾ ਲਿਆ ਕੇ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਹੈ। ਇਸ ਨਾਲ ਪੰਜਾਬ ਵਿੱਚ ਅੱਤਵਾਦ ਵਧਿਆ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਦੀ ਅਰਥਵਿਵਸਥਾ ਵੀ ਪ੍ਰਭਾਵਿਤ ਹੋਈ।”

“ਅਕਾਲੀ ਦਲ ਨੇ ਹੁਣ ਤੱਕ ਪੰਜਾਬ ਨੂੰ ਲੁੱਟਿਆ ਹੀ ਹੈ। 1973 ਵਿੱਚ ਇਹਨਾਂ ਨੇ ਅਨੰਦਪੁਰ ਸਾਹਿਬ ਦਾ ਮਤਾ ਲਿਆਂਦਾ, ਜਿਸ ਵਿੱਚ ਖੁਦਮੁਖਤਿਆਰੀ ਦੀ ਗੱਲ ਕੀਤੀ ਗਈ। ਪਰ 1977 ਵਿੱਚ ਅਕਾਲੀ ਦਲ ਦਾ ਰਾਜ ਆ ਗਿਆ, ਉਸ ਸਮੇਂ ਇਹਨਾਂ ਨੇ ਕਿਹਾ ਕਿ, ਸਾਨੂੰ ਖੁਦਮੁਖਤਿਆਰੀ ਨਹੀਂ ਚਾਹੀਦੀ ਸਗੋਂ ਵੱਧ ਅਧਿਕਾਰ ਚਾਹੀਦੇ ਹਨ।

ਜੇ ਅਕਾਲੀ ਦਲ ਭਾਜਪਾ ਅਤੇ ਆਰਐਸਐਸ ਦਾ ਸਾਥ ਨਾ ਦਿੰਦਾ ਤਾਂ ਇਹ ਪੰਜਾਬ ਵਿੱਚ ਦਾਖਲ ਨਹੀਂ ਹੋ ਸਕਦੇ ਸੀ।” ਮੁੱਖ ਮੰਤਰੀ ਨੇ ਕਿਹਾ ਕਿ, “ਉਹਨਾਂ ਨੇ ਮੰਗ ਕੀਤੀ ਸੀ ਕਿ ਪੰਜਾਬ ਦੀਆਂ ਸਰਹੱਦਾਂ ਸੀਲ ਕੀਤੀਆਂ ਜਾਣ, ਪਰ ਅਕਾਲੀ ਦਲ ਨਹੀਂ ਚਾਹੁੰਦਾ ਸੀ ਕਿ ਸਰਹੱਦਾਂ ਸੀਲ ਹੋਣ।

ਅਕਾਲੀ ਦਲ ਨੇ ਇਹ ਮੰਗ ਇਸ ਲਈ ਕੀਤੀ ਸੀ ਤਾਂ ਪੰਜਾਬ ਵਿੱਚ ਨਸ਼ੇ ਦੀ ਸਪਲਾਈ ਹੋਵੇ ਅਤੇ ਮਜੀਠੀਆ ਦੇ ਨਾਮ ਤੇ ਵਿਕਦਾ ਰਹੇ।” ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਅਕਾਲੀ ਦਲ ਨੂੰ ਗੱਦਾਰ ਪਾਰਟੀ ਵੀ ਕਰਾਰ ਦਿੱਤਾ।
