News

ਪੰਜਾਬ ਵਿਧਾਨ ਸਭਾ ’ਚ ਮਜੀਠੀਆ ਤੇ ਸੀਐਮ ਚੰਨੀ ਵਿਚਾਲੇ ਹੋਈ ਤਿੱਖੀ ਬਹਿਸ

ਪੰਜਾਬ ਵਿਧਾਨ ਸਭਾ ਵਿਸ਼ੇਸ਼ ਸੈਸ਼ਨ ਦੌਰਾਨ ਅੱਜ ਅਕਾਲੀਆਂ ਅਤੇ ਕਾਂਗਰਸੀਆਂ ਦੇ ਤਿੱਖੇ ਟਾਕਰੇ ਹੋਏ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਦੇ ਮਾਮਲੇ ਤੇ ਘੇਰਿਆ ਤਾਂ ਦੋਵਾਂ ਪਾਰਟੀਆਂ ਵਿੱਚ ਤਕਰਾਰ ਵਧ ਗਈ।

ਦਰਅਸਲ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਪਣੇ ਸੰਬੋਧਨ ‘ਚ ਅਕਾਲੀਆਂ ‘ਤੇ ਜ਼ੋਰਦਾਰ ਹਮਲਾ ਕਰਦੇ ਹੋਏ ਤਿੱਖੇ ਸਵਾਲ ਉਠਾਏ ਹੈ। ਇਸ ਮੌਕੇ ਮਜੀਠੀਆ ਤੇ ਚੰਨੀ ਦੀ ਤਿੱਖੀ ਬਹਿਸ ਹੋਈ। ਇਸ ਮੌਕੇ ਨਵਜੋਤ ਸਿੱਧੂ ਨੇ ਮਜੀਠੀਆ ਨੂੰ ਸ਼ਰੇਆਮ ਤਸਕਰ ਕਹਿ ਕੇ ਸੰਬੋਧਨ ਕੀਤਾ। ਅਕਾਲੀ ਲੀਡਰ ਵੀ ਤਲਖੀ ਵਿੱਚ ਆ ਗਏ। ਨਸ਼ਿਆਂ ਦੇ ਮੁੱਦੇ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਗੱਦਾਰ ਪਾਰਟੀ ਹੈ, ਜਿਸ ਨੇ ਹਮੇਸ਼ਾ ਪੰਜਾਬ ਨੂੰ ਖਰਾਬ ਕੀਤਾ ਹੈ।

ਪੰਜਾਬ ਵਿੱਚ ਹੁਣ ਨਸ਼ਾ ਨਹੀਂ ਵਿਕਣ ਦੇਣਾ। ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਨਸ਼ੇ ਵਿੱਚ ਡੋਬ ਕੇ ਰੱਖ ਦਿੱਤਾ ਹੈ। ਚੰਨੀ ਨੇ ਕਿਹਾ ਕਿ ਨਸ਼ੇ ਦੀ ਵਿੱਕਰੀ ਨੂੰ ਰੋਕਣ ਲਈ ਪੰਜਾਬ ਦੀਆਂ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਜਾਣਗੀਆਂ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅਕਾਲੀ ਇਹ ਚਾਹੁੰਦੇ ਹਨ ਕਿ ਨਸ਼ਾ ਆਈ ਜਾਵੇ ਤੇ ਮਜੀਠੀਏ ਦੇ ਨਾਂ ‘ਤੇ ਸ਼ਰੇਆਮ ਵਿੱਕ ਜਾਵੇ।

ਉਹਨਾਂ ਕਿਹਾ ਕਿ, ਇਸ ਨਾਲ ਪੰਜਾਬ ਵਿੱਚ ਅੱਤਵਾਦ ਵਧਿਆ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਦੀ ਅਰਥਵਿਵਸਥਾ ਵੀ ਪ੍ਰਭਾਵਿਤ ਹੋਈ।” “ਅਕਾਲੀ ਦਲ ਨੇ ਹੁਣ ਤੱਕ ਪੰਜਾਬ ਨੂੰ ਲੁੱਟਿਆ ਹੀ ਹੈ। 1973 ਵਿੱਚ ਇਹਨਾਂ ਨੇ ਅਨੰਦਪੁਰ ਸਾਹਿਬ ਦਾ ਮਤਾ ਲਿਆਂਦਾ, ਜਿਸ ਵਿੱਚ ਖੁਦਮੁਖਤਿਆਰੀ ਦੀ ਗੱਲ ਕੀਤੀ ਗਈ। ਪਰ 1977 ਵਿੱਚ ਅਕਾਲੀ ਦਲ ਦਾ ਰਾਜ ਆ ਗਿਆ, ਉਸ ਸਮੇਂ ਇਹਨਾਂ ਨੇ ਕਿਹਾ ਕਿ, ਸਾਨੂੰ ਖੁਦਮੁਖਤਿਆਰੀ ਨਹੀਂ ਚਾਹੀਦੀ ਸਗੋਂ ਵੱਧ ਅਧਿਕਾਰ ਚਾਹੀਦੇ ਹਨ। ਜੇ ਅਕਾਲੀ ਦਲ ਭਾਜਪਾ ਅਤੇ ਆਰਐਸਐਸ ਦਾ ਸਾਥ ਨਾ ਦਿੰਦਾ ਤਾਂ ਇਹ ਪੰਜਾਬ ਵਿੱਚ ਦਾਖਲ ਨਹੀਂ ਹੋ ਸਕਦੇ ਸੀ।”

Click to comment

Leave a Reply

Your email address will not be published.

Most Popular

To Top