ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀ ਕਰ ਰਹੀ ਭਾਜਪਾ, ਕੀ ਹੋਵੇਗੀ ਭਾਜਪਾ ਦੀ ਜਿੱਤ?

ਪੰਜਾਬ ਵਿਧਾਨ ਸਭਾ ਚੋਣਾਂ ਲਈ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਵਿੱਚ ਅਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਹਨ। ਇਸੇ ਕੜੀ ਵਿੱਚ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ, ਭਾਰਤੀ ਜਨਤਾ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਜਪਾ ਸੰਗਠਨਾਤਮਕ ਤੌਰ ਤੇ ਚੋਣਾਂ ਦੀ ਤਿਆਰੀ ਕਰ ਰਹੀ ਹੈ। ਲੁਧਿਆਣਾ ਦੇ 12 ਵਿਧਾਨ ਸਭਾ ਹਲਕਿਆਂ ਲਈ ਇੰਚਾਰਜ ਨਿਯੁਕਤ ਕਰ ਕੇ ਸੂਚੀ ਜਾਰੀ ਕੀਤੀ ਹੈ ਅਤੇ ਭਾਜਪਾ ਪ੍ਰਦੇਸ਼ ਪ੍ਰਧਾਨ ਦੇ ਹਲਕੇ ਇੰਚਾਰਜਾਂ ਨੂੰ ਗਤੀਵਿਧੀਆਂ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।

ਭਾਜਪਾ ਕੋਲ ਪੰਜਾਬ ਲਈ ਇੱਕ ਵੀ ਮਜ਼ਬੂਤ ਨੇਤਾ ਨਹੀਂ ਹੈ ਜੋ ਕਾਂਗਰਸ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਨਾਲ ਮੁਕਾਬਲਾ ਕਰ ਸਕੇ, ਕਿਉਂਕਿ ਇਬ ਸੂਬੇ ਦੀਆਂ ਦੋ ਮਜ਼ਬੂਤ ਰਾਜਨੀਤਿਕ ਸ਼ਖਸੀਅਤਾਂ ਹਨ। ਪਾਰਟੀ ਦੇ ਲੁਧਿਆਣਾ ਪੂਰਬ ਵਿੱਚ ਰਾਜਿੰਦਰ ਸ਼ਰਮਾ, ਲੁਧਿਆਣਾ ਪੱਛਮ ਵਿੱਚ ਅਜੈ ਸੂਦ, ਆਤਮ ਨਗਰ ਵਿੱਚ ਆਸ਼ੂਤੋਸ਼ ਵਿਨਾਇਕ, ਲੁਧਿਆਣਾ ਕੇਂਦਰੀ ਵਿੱਚ ਬ੍ਰਿਜੇਸ਼ ਗੋਇਲ, ਲੁਧਿਆਣਾ ਦੱਖਣ ਵਿੱਚ ਮੇਜਰ ਸਿੰਘ ਦੇਤਵਾਲ, ਲੁਧਿਆਣਾ ਉੱਤਰੀ ਵਿੱਚ ਸਰਜੀਵਨ ਜਿੰਦਲ, ਦਾਖਾ ਵਿੱਚ ਅਰੁਣੇਸ਼ ਮਿਸ਼ਰਾ, ਗਿੱਲ ਵਿੱਚ ਡਾ ਸੁਭਾਸ਼ ਵਰਮਾ, ਜਗਰਾਉਂ ਜਤਿੰਦਰ ਮਿੱਤਲ, ਸਾਹਨੇਵਾਲ ਵਿੱਚ ਸੁਭਾਸ਼ ਦਵਾਰ, ਰਾਏਕੋਟ ਵਿੱਚ ਰੇਨੂੰ ਥਾਪਰ ਅਤੇ ਪਾਇਲ ਵਿੱਚ ਸੁਖਮਿੰਦਰ ਪਾਲ ਗਰੇਵਾਲ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਭਾਰਤੀ ਜਨਤਾ ਪਾਰਟੀ 25 ਸਾਲਾਂ ਵਿੱਚ ਪਹਿਲੀ ਵਾਰ ਇਕਲਿਆਂ ਪੰਜਾਬ ਦੀਆਂ ਚੋਣਾਂ ਦਾ ਸਾਹਮਣਾ ਕਰ ਰਹੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਕੁਝ ਜਾਣੇ-ਪਛਾਣੇ ਸਿੱਖ ਚਿਹਰੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੀਜੇਪੀ ਸਾਹਮਣੇ ਹੁਣ ਪੰਜਾਬ ਵਿੱਚ ਮੁੱਖ ਤੌਰ ‘ਤੇ ਤਿੰਨ ਵੱਡੀਆਂ ਸਮੱਸਿਆਵਾਂ ਹਨ।
ਪਾਰਟੀ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਸੂਬੇ ਦੇ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰ ਰਹੀ ਹੈ, ਜਿਨ੍ਹਾਂ ਚੋਂ ਜ਼ਿਆਦਾਤਰ ਸਿੱਖ ਹਨ। ਚੋਣ ਹਲਕੇ ਦੇ ਪੱਧਰ ‘ਤੇ ਪਾਰਟੀ ਦੇ ਸਿੱਖ ਚਿਹਰੇ ਨਹੀਂ ਹਨ, ਕਿਉਂਕਿ ਇਸ ਵਾਰ ਪਾਰਟੀ ਸਾਰੀਆਂ 117 ਸੀਟਾਂ ‘ਤੇ ਚੋਣ ਲੜਨ ਜਾ ਰਹੀ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ‘ ਸਿਰਫ 23 ਸੀਟਾਂ ਦਾ ਹਿੱਸਾ ਸੀ।
