ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਉੱਤਰੇ ਕੰਡਕਟਰ ਦੇ ਹੱਕ ’ਚ, ਕੀਤੀ ਹੜਤਾਲ, 18 ਡਿਪੂਆਂ ਦੀਆਂ ਬੱਸਾਂ ਬੰਦ

 ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਉੱਤਰੇ ਕੰਡਕਟਰ ਦੇ ਹੱਕ ’ਚ, ਕੀਤੀ ਹੜਤਾਲ, 18 ਡਿਪੂਆਂ ਦੀਆਂ ਬੱਸਾਂ ਬੰਦ

ਪਿਛਲੇ ਦਿਨੀਂ ਚੰਡੀਗੜ੍ਹ ਤੋਂ ਬਟਾਲਾ ਆ ਰਹੀ ਬੱਸ ਦੇ ਕੰਡਕਟਰ ਨੂੰ ਵਿਭਾਗ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਸੀ। ਕੰਡਕਟਰ ਤੇ ਇਲਜ਼ਾਮ ਸੀ ਕਿ ਉਸ ਨੇ ਸਵਾਰੀ ਦੀ ਟਿਕਟ ਨਹੀਂ ਕੱਟੀ ਜਦਕਿ ਸਵਾਰੀ ਦਾ ਕਹਿਣਾ ਹੈ ਕਿ ਉਸ ਨੇ ਆਪ ਹੀ ਟਿਕਟ ਨਹੀਂ ਲਈ। ਇਸ ਤੋਂ ਬਾਅਦ ਸਵਾਰੀ ਨੇ ਪ੍ਰਸ਼ਾਸਨ ਸਾਹਮਣੇ ਆਪਣੀ ਗਲਤੀ ਵੀ ਮੰਨੀ ਸੀ ਤੇ 10 ਗੁਣਾ ਜ਼ੁਰਮਾਨਾ ਵੀ ਭਰਿਆ।

ਪਰ ਫਿਰ ਵੀ ਕੰਡਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ। ਹੁਣ ਇਸ ਮਾਮਲੇ ਨੂੰ ਲੈ ਕੇ ਬੱਸ ਮੁਲਾਜ਼ਮਾਂ ਵੱਲੋਂ ਰੋਸ ਪਾਇਆ ਜਾ ਰਿਹਾ ਹੈ। ਮੁਲਾਜ਼ਮਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੁਝ ਦਿਨ ਪਹਿਲਾਂ ਉਹਨਾਂ ਦਾ ਸਾਥੀ ਚੰਡੀਗੜ੍ਹ ਤੋਂ ਬਟਾਲਾ ਆ ਰਿਹਾ ਸੀ। ਰਸਤੇ ਵਿੱਚ ਬੱਸ ਵਿੱਚ ਜ਼ਿਆਦਾ ਭੀੜ ਹੋਣ ਕਾਰਨ ਇੱਕ ਸਵਾਰੀ ਨੇ ਟਿਕਟ ਨਹੀਂ ਲਈ।

ਬੱਸ ਵਿੱਚ ਚੜੇ ਚੈਕਰ ਦੁਆਰਾ ਸਵਾਰੀਆਂ ਦੀਆਂ ਟਿਕਟਾਂ ਦੀ ਜਾਂਚ ਕੀਤੀ ਗਈ। ਇੱਕ ਸਵਾਰੀ ਨੇ ਟਿਕਟ ਨਹੀਂ ਲਈ ਸੀ। ਇਸ ਲਈ ਉਹਨਾਂ ਦੇ ਸਾਥੀ ਕੰਡਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ। ਸਵਾਰੀ ਨੇ ਵੀ 10 ਗੁਣਾ ਜ਼ੁਰਮਾਨ ਭਰਿਆ ਪਰ ਫਿਰ ਵੀ ਕੰਡਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ।

ਉਹ 3 ਦਿਨਾਂ ਤੋਂ ਟੈਂਕੀ ਤੇ ਬੈਠਾ ਹੋਇਆ ਹੈ ਪਰ ਵਿਭਾਗ ਵੱਲੋਂ ਉਸ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ। ਕੱਲ੍ਹ ਤੋਂ ਪੂਰੇ ਪੰਜਾਬ ਦੇ 18 ਡਿਪੂਆਂ ਵਿੱਚ ਪੰਜਾਬ ਰੋਡਵੇਜ਼ ਦੀਆਂ ਬੱਸਾਂ ਬੰਦ ਪਈਆਂ ਹਨ। ਵਿਭਾਗ ਵੱਲੋਂ ਉਹਨਾਂ ਦੇ ਸਾਥੀ ਨੂੰ ਅਜੇ ਤੱਕ ਬਹਾਲ ਨਹੀਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਮੰਗ ਪੂਰੀ ਨਾ ਹੋਣ ਤੇ ਸੰਘਰਸ਼ ਹੋਰ ਤਿੱਖਾ ਕਰ ਦਿੱਤਾ ਜਾਵੇਗਾ।

Leave a Reply

Your email address will not be published.