ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ’ਚ ਹੋਈ ਧੱਕਾ-ਮੁੱਕੀ, ਹਿਰਾਸਤ ’ਚ ਲਏ ਕਈ ਵਿਦਿਆਰਥੀ

 ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ’ਚ ਹੋਈ ਧੱਕਾ-ਮੁੱਕੀ, ਹਿਰਾਸਤ ’ਚ ਲਏ ਕਈ ਵਿਦਿਆਰਥੀ

ਪੰਜਾਬ ਯੂਨੀਵਰਸਿਟੀ ਵਿੱਚ ਸਟੂਡੈਂਟਸ ਸੈਂਟਰ ਵਿਖੇ ਧਰਨੇ ‘ਤੇ ਬੈਠੇ ਐਨਐਸਯੂਆਈ ਅਤੇ ਏਬੀਵੀਪੀ ਜੱਥੇਬੰਦੀ ਦੇ ਕਾਰਕੁੰਨਾਂ ਵਿਚਾਲੇ ਖੂਬ ਹੰਗਾਮਾ ਹੋਇਆ ਹੈ। ਦੋਵਾਂ ਧਿਰਾਂ ਵਿੱਚ ਝੜਪ ਇੰਨੀ ਵਧ ਗਈ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪੁਲਿਸ ਨੂੰ ਸੂਚਨਾ ਦੇਣੀ ਪਈ। ਪੁਲਿਸ ਨੇ ਦੋਵੇਂ ਪਾਰਟੀਆ ਦੇ ਲੀਡਰਾਂ ਅਤੇ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਹੈ।

ਐਨਐਸਯੂਆਈ ਪਾਰਟੀ ਦੇ ਵਿਦਿਆਰਥੀਆਂ ਨੇ ਇਲਜ਼ਾਮ ਲਾਇਆ ਕਿ ਪੁਲਿਸ ਨੇ ਖਿੱਚ-ਧੂਹ ਕੀਤੀ ਹੈ। ਇਸ ਤੋਂ ਬਾਅਦ ਪੁਲਿਸ ਨੇ ਏਬੀਵੀਪੀ ਦੇ ਕਾਰਕੁੰਨਾਂ ਨੂੰ ਛੱਡ ਦਿੱਤਾ। ਐਨਐਸਯੂਆਈ ਦੇ ਆਗੂ ਸਚਿਨ ਗਾਲਵ ਦਾ ਕਹਿਣਾ ਹੈ ਕਿ ਗਰਲਜ਼ ਹੋਸਟਲ ਵਿੱਚ ਵਿਦਿਆਰਥਣਾਂ ਨਾਲ ਹੋ ਰਹੀਆਂ ਵਧੀਕੀਆਂ ਖਿਲਾਫ਼ ਹੋਸਟਲ ਦੀ ਵਾਰਡਨ ਤਮੰਨਾ ਸਹਿਰਾਵਤ ਦੇ ਵਿਰੋਧ ਵਿੱਚ ਧਰਨੇ ‘ਤੇ ਬੈਠੇ ਸਨ।

ਉਹਨਾਂ ਨੇ ਯੂਨੀਵਰਸਿਟੀ ਦੇ ਪ੍ਰਸ਼ਾਸਨ ‘ਤੇ ਇਲਜ਼ਾਮ ਲਾਇਆ ਕਿ ਧਰਨੇ ਨੂੰ ਖ਼ਤਮ ਕਰਨ ਲਈ ਏਬੀਵੀਪੀ ਦੇ ਕਾਰਕੁੰਨਾਂ ਦਾ ਇਸਤੇਮਾਲ ਕੀਤਾ ਗਿਆ ਹੈ। ਸਚਿਨ ਗਾਲਵ ਅਤੇ ਹੋਰ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਵੀਸੀ ‘ਤੇ ਤਾਨਾਸ਼ਾਹੀ ਹੋਣ ਦਾ ਇਲਜ਼ਾਮ ਲਾਇਆ ਹੈ। ਏਬੀਵੀਪੀ ਦੇ ਪ੍ਰਧਾਨ ਅਮਿਤ ਪੁਨੀਆ ਦਾ ਕਹਿਣਾ ਹੈ ਕਿ ਅਸੀਂ ਵਿਦਿਆਰਥੀਆਂ ਮੰਗਾਂ ਨੂੰ ਲੈ ਕੇ ਦਸਤਖ਼ਤ ਮੁਹਿੰਮ ਚਲਾਈ ਸੀ ਜਿਸ ਨੂੰ ਦੇਖ ਕੇ ਐਨਐਸਯੂਆਈ ਬੁਖਲਾਹਟ ਵਿੱਚ ਆ ਗਈ ਅਤੇ ਉਹਨਾਂ ਨੇ ਉਹਨਾਂ ਦੀ ਜੱਥੇਬੰਦੀ ਨਾਲ ਦੀ ਔਰਤ ਨਾਲ ਗ਼ਲਤ ਵਿਵਹਾਰ ਕੀਤਾ ਹੈ।

Leave a Reply

Your email address will not be published.