News

ਪੰਜਾਬ ਮੁੱਖ ਮੰਤਰੀ ਨੇ ਕੋਰੋਨਾ ਮਰੀਜ਼ਾਂ ਲਈ ਤਿਆਰ ਕਰਵਾਏ 1 ਲੱਖ ਬੈਗ

ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਭਾਰਤ ਸਰਕਾਰ ਦੇ ਨਾਲ ਨਾਲ ਸੂਬੇ ਦੀ ਸਰਕਾਰ ਵੀ ਚਿੰਤਾ ਵਿੱਚ ਡੁੱਬੀ ਹੋਈ ਹੈ। ਕੋਰੋਨਾ ਦੇ ਕੰਟਰੋਲ ਕਰਨ ਲਈ ਸੂਬਿਆਂ ਵਿੱਚ ਸਖ਼ਤੀ ਵਧਾਈ ਗਈ ਹੈ। ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਦੇ ਵਧਦੇ ਕਹਿਰ ਨੂੰ ਵੇਖਦੇ ਮਰੀਜ਼ਾਂ ਲਈ 1 ਲੱਖ ਬੈਗ ਤਿਆਰ ਕਰਵਾਏ ਹਨ ਜਿਹਨਾਂ ਨੂੰ ਕੁਝ ਦਿਨਾਂ ਵਿੱਚ ਘਰ ਵਿੱਚ ਇਕਾਂਤਵਾਸ ਬੈਠੇ ਕੋਵਿਡ ਰੋਗੀਆਂ ਨੂੰ ਵੰਡਿਆ ਜਾਵੇਗਾ।

Why we're seeing some severe COVID-19 cases among younger people - The Verge

ਉਹਨਾਂ ਦਸਿਆ ਕਿ ਰਾਸ਼ਨ ਸਮੱਗਰੀ ਦੇ 1 ਲੱਖ ਬੈਗ ਤਿਆਰ ਹੋ ਚੁੱਕੇ ਹਨ ਜੋ ਗਰੀਬਾਂ ਨੂੰ ਵੰਡੇ ਜਾਣਗੇ। ਬੈਗਾਂ ਵਿੱਚ 10 ਕਿਲੋ ਆਟਾ, 2 ਕਿਲੋ ਖੰਡ ਅਤੇ 2 ਕਿਲੋ ਛੋਲੇ ਸ਼ਾਮਲ ਕੀਤੇ ਗਏ ਹਨ। ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਕਿਹਾ ਗਿਆ ਹੈ ਕਿ ਉਹ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਭਰੋਸੇ ਵਿੱਚ ਲੈ ਕੇ ਇਹ ਬੈਗ ਗਰੀਬ ਲੋਕਾਂ ਨੂੰ ਵੰਡਣ।

ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਮੱਦੇਨਜ਼ਰ ਲੋਕ ਅਪਣਾ ਧਿਆਨ ਰੱਖਣ ਅਤੇ ਘਰ ਵਿੱਚ ਹੀ ਰਹਿਣ। ਉੱਥੇ ਹੀ ਸਰਕਾਰ ਨੇ ਨਿਰਮਾਣ ਗਤੀਵਿਧੀਆਂ ਵਿੱਚ ਲੱਗੇ ਮਜ਼ਦੂਰਾਂ ਨੂੰ ਕੰਮ ਕਰਨ ਦੀ ਛੋਟ ਦਿੱਤੀ ਹੈ।

ਸਿਹਤ ਵਿਭਾਗ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਕੋਵਿਡ ਸਬੰਧੀ ਵੱਧ ਤੋਂ ਵੱਧ ਟੈਸਟ ਕਰੇ ਕਿਉਂ ਕਿ ਇਸ ਰਾਹੀਂ ਹੀ ਉਹ ਜਿੱਥੇ ਇਕ ਪਾਸੇ ਬਿਮਾਰੀ ਨੂੰ ਖਤਮ ਕਰਨ ਵਿੱਚ ਸਫ਼ਲ ਹੋਣਗੇ ਉੱਥੇ ਹੀ ਦੂਜੇ ਪਾਸੇ ਲੋਕਾਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਵੀ ਸਖ਼ਤੀ ਨਾਲ ਕਰਨੀ ਪਵੇਗੀ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਦਾ ਟੀਕਾ ਲੱਗਣ ਨਾਲ ਹੀ ਵਾਇਰਸ ’ਤੇ ਕਾਬੂ ਪਾਇਆ ਜਾ ਸਕਦਾ ਹੈ।

Click to comment

Leave a Reply

Your email address will not be published. Required fields are marked *

Most Popular

To Top