News

ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ‘ਸੁਨਹਿਰੀ ਮੌਕੇ’ ਦੀ ਪ੍ਰੀਖਿਆ ਸਬੰਧੀ ਡੇਟਸ਼ੀਟ ਜਾਰੀ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੇ ਮਾਰਚ 1970 ਤੋਂ ਲੈ ਕੇ ਸਾਲ 2018 ਦੌਰਾਨ ਪ੍ਰੀਖਿਆ ਪਾਸ ਕਰ ਚੁੱਕੇ ਪ੍ਰੀਖਿਆਰਥੀਆਂ ਨੂੰ ਕਾਰਗੁਜ਼ਾਰੀ ਵਧਾਉਣ ਸਬੰਧੀ ਦਿੱਤੇ ਗਏ ਸੁਨਹਿਰੀ ਮੌਕੇ ਦੀਆਂ ਪ੍ਰੀਖਿਆਵਾਂ ਸਬੰਧੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ।

ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੋਕ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੁਨਹਿਰੀ ਮੌਕੇ ਵਾਲੀ ਪ੍ਰੀਖਿਆ ਦੇ ਨਾਲ-ਨਾਲ 10ਵੀਂ ਓਪਨ ਸਕੂਲ ਮਾਰਚ-2020 ਨਾਲ ਸਬੰਧਿਤ ਪ੍ਰੀਖਿਆਰਥੀ, ਜਿਨ੍ਹਾਂ ਦੀ ਪ੍ਰੀਖਿਆ ਕੋਵਿਡ ਕਾਰਨ ਅਕਤੂਬਰ-2020 ‘ਚ ਲਈ ਗਈ ਸੀ, ਦੀ ਰੀ-ਅਪੀਅਰ ਪ੍ਰੀਖਿਆ ਹੁਣ 29 ਜਨਵਰੀ ਤੋਂ ਕਰਵਾਈ ਜਾਵੇਗੀ।

10ਵੀਂ ਜਮਾਤ ਦੀ ਡੇਟਸ਼ੀਟ ਅਨੁਸਾਰ 29 ਜਨਵਰੀ ਨੂੰ ਪੰਜਾਬੀ ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ-ਏ, 30 ਜਨਵਰੀ ਨੂੰ ਅੰਗਰੇਜ਼ੀ, 1 ਫਰਵਰੀ ਨੂੰ ਵਿਗਿਆਨ, 2 ਫਰਵਰੀ ਨੂੰ ਪੰਜਾਬੀ-ਬੀ ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ, 3 ਫਰਵਰੀ ਨੂੰ ਸਮਾਜਿਕ ਵਿਗਿਆਨ, 4 ਫਰਵਰੀ ਨੂੰ ਸੰਗੀਤ ਗਾਇਨ, ਗ੍ਰਹਿ ਵਿਗਿਆਨ, 5 ਫ਼ਰਵਰੀ ਨੂੰ ਹਿੰਦੀ, ਉਰਦੂ ਹਿੰਦੀ ਦੀ ਥਾਂ, 6 ਫਰਵਰੀ ਨੂੰ ਮਕੈਨੀਕਲ ਡਰਾਇੰਗ ਤੇ ਚਿੱਤਰਕਲਾ ਕਟਾਈ ਅਤੇ ਸਿਲਾਈ ਖੇਤੀਬਾੜੀ ਸਿਹਤ ਵਿਗਿਆਨ, ਭਾਸ਼ਾਵਾਂ ਸੰਸਕ੍ਰਿਤ, ਉਰਦੂ, ਅਰਬੀ, ਫਰਾਂਸੀਸੀ, ਜਰਮਨ ਅਤੇ ਪ੍ਰੀ-ਵੋਕੇਸ਼ਨਲ ਵਿਸ਼ਿਆਂ ਦੀ ਪ੍ਰੀਖਿਆ ਹੋਵੇਗੀ।

ਉਨ੍ਹਾਂ ਦੱਸਿਆ ਕਿ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ 29 ਜਨਵਰੀ ਤੋਂ 11 ਫਰਵਰੀ ਤੱਕ ਬੋਰਡ ਵੱਲੋਂ ਜ਼ਿਲ੍ਹਾ ਪੱਧਰ ’ਤੇ ਸਥਾਪਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ ‘ਚ ਕਰਵਾਈ ਜਾਵੇਗੀ। 8 ਫਰਵਰੀ ਨੂੰ ਗਣਿਤ, 9 ਫਰਵਰੀ ਨੂੰ ਸਿਹਤ ਅਤੇ ਸਰੀਰਕ ਸਿੱਖਿਆ, 10 ਫਰਵਰੀ ਨੂੰ ਕੰਪਿਊਟਰ ਸਾਇੰਸ, 11 ਫਰਵਰੀ ਨੂੰ ਸੰਗੀਤ ਵਾਦਨ, ਸੰਗੀਤ ਤਬਲਾ ਅਤੇ ਐੱਨ. ਐੱਸ. ਕਿਊ. ਐੱਫ. ਵਿਸ਼ਿਆਂ ਦੀ ਪ੍ਰੀਖਿਆ ਲਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਦੋਵੇਂ ਸ਼੍ਰੇਣੀਆਂ ਦੀ ਪ੍ਰੀਖਿਆ ਲਈ ਸਮਾਂ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 2.15 ਵਜੇ ਤੱਕ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਡੇਟਸ਼ੀਟ ਅਤੇ ਹੋਰ ਵਧੇਰੇ ਜਾਣਕਾਰੀ ਲਈ ਬੋਰਡ ਦੀ ਵੈੱਬਸਾਈਟ ਵੀ ਵੇਖੀ ਜਾ ਸਕਦੀ ਹੈ, ਜਿਸ ’ਤੇ ਕਿ ਇਹ ਸਾਰੀ ਸਮੱਗਰੀ ਮੁਹੱਈਆ ਕਰਵਾ ਦਿੱਤੀ ਗਈ ਹੈ।

Click to comment

Leave a Reply

Your email address will not be published. Required fields are marked *

Most Popular

To Top