News

ਪੰਜਾਬ ਬਜਟ ਇਜਲਾਸ ’ਚ ਕਿਸਾਨਾਂ ਲਈ ਵੱਡੀ ਖੁਸ਼ਖ਼ਬਰੀ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਆਖਰੀ ਬਜਟ ਪੇਸ਼ ਕੀਤਾ ਹੈ। ਅੱਜ ਦੇ ਬਜਟ ਦੇ ਪਿਟਾਰੇ ਵਿਚੋਂ ਬਹੁਤ ਕੁੱਝ ਨਿਕਲਣ ਕੇ ਆਇਆ ਹੈ। ਲੋਕਾਂ ਦੀਆਂ ਵੀ ਇਸ ਬਜਟ ਨਾਲ ਬਹੁਤ ਸਾਰੀਆਂ ਉਮੀਦਾਂ ਜੁੜੀਆਂ ਹੋਈਆਂ ਹਨ। ਇਹ ਬਜਟ ਅਜਿਹੇ ਸਮੇਂ ਪੇਸ਼ ਕੀਤਾ ਜਾ ਰਿਹਾ ਹੈ ਜਦੋਂ ਪੰਜਾਬ ਸੋਸ਼ਲ ਸੈਕਟਰ ਵਿੱਚ ਪ੍ਰਤੀ ਵਿਅਕਤੀ ਖਰਚੇ ਦੀ ਕਸੌਟੀ ਤੇ ਸਭ ਤੋਂ ਹੇਠਲੇ ਪ੍ਰਮੁੱਖ ਰਾਜਾਂ ਤੋਂ ਚੌਥੇ ਸਥਾਨ ਤੇ ਹੈ।

Progressive farmers in Punjab show the way by putting an end to stubble  burning | Hindustan Times

ਇਸ ਬਜਟ ਨੂੰ ਪੇਸ਼ ਕਰਨ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਾ ਵੀ ਧਿਆਨ ਰੱਖਿਆ ਗਿਆ ਹੈ ਤਾਂ ਜੋ ਵਿਧਾਨ ਸਭਾ ਚੋਣਾਂ ਵਿੱਚ ਮੁੜ ਤੋਂ ਕਾਂਗਰਸ ਸਰਕਾਰ ਨੂੰ ਮੌਕਾ ਦਿੱਤਾ ਜਾਵੇ। ਬਜਟ ਵਿੱਚ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ, ਬੁਢਾਪਾ ਪੈਨਸ਼ਨ ਵਿੱਚ ਵਾਧਾ ਅਤੇ ਕਪੂਰਥਲਾ ਤੇ ਹੁਸ਼ਿਆਰਪੁਰ ਵਿੱਚ ਹਸਪਤਾਲ ਖੋਲ੍ਹਣ ਜਿਹੇ ਕਈ ਐਲਾਨ ਕੀਤੇ ਹਨ। ਬਜਟ ਵਿੱਚ ਇਹ ਵੀ ਐਲਾਨ ਕੀਤਾ ਗਿਆ ਕਿ ਕਿਸਾਨੀ ਕਰਜ਼ਿਆਂ ਤੇ ਲੀਕ ਤੇ ਮੁਫ਼ਤ ਬਿਜਲੀ ਸਹੂਲਤ ਲਈ ਸਬਸਿਡੀ ਜਾਰੀ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਇਸ ਦੇ ਨਾਲ ਹੀ ਕਿਸਾਨਾਂ ਲਈ ਵੀ ਵੱਡੀ ਖੁਸ਼ਖਬਰੀ ਹੈ। ਬਜਟ ਵਿੱਚ ਕਿਸਾਨੀ ਕਰਜ਼ਿਆਂ ਤੇ ਲੀਕ ਮਾਰਨ ਤੇ ਮੁਫ਼ਤ ਬਿਜਲੀ ਲਈ ਸਬਸਿਡੀ ਦੀ ਵਿਵਸਥਾ ਕੀਤੀ ਗਈ ਹੈ। 1.13 ਲੱਖ ਕਿਸਾਨਾਂ ਦੇ 1186 ਕਰੋੜ ਰੁਪਏ ਕਰਜ਼ਿਆਂ ਤੇ ਬਜ਼ਮੀਨੇ ਕਿਸਾਨਾਂ ਦੇ 526 ਕਰੋੜ ਰੁਪਏ ਦੇ ਕਰਜ਼ਿਆਂ ਨੂੰ ਮੁਆਫ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕਿਸਾਨਾਂ ਨੂੰ ਮੁਫ਼ਤ ਬਿਜਲੀ ਸਪਲਾਈ ਮੁਹੱਈਆ ਕਰਾਉਣ ਲਈ ਬਜਟ ਵਿੱਚ 7180 ਕਰੋੜ ਰੁਪਏ ਰੱਖੇ ਗਏ ਹਨ। ਪੰਜਾਬ ਇਨੋਵੇਸ਼ਨ ਫੰਡ ਲਈ 150 ਕਰੋੜ ਰੁਪਏ ਰੱਖਿਆ ਗਿਆ ਹੈ।

ਸੂਬੇ ’ਚ 650 ਕਰੋੜ ਰੁਪਏ ਦੀ ਲਾਗਤ ਨਾਲ ਕਪੂਰਥਲਾ ਤੇ ਹੁਸ਼ਿਆਰਪੁਰ ’ਚ ਦੋ ਨਵੇਂ ਮੈਡੀਕਲ ਕਾਲਜਾਂ ਤੇ ਹਸਪਤਾਲ ਦਾ ਐਲਾਨ

ਮੁੱਲਾਂਪੁਰ ’ਚ ਟਾਟਾ ਮੈਮੋਰੀਅਲ ਹਸਪਤਾਲ ਦੀ ਇਕਾਈ ਨੂੰ 450 ਕਰੋੜ ਦੀ ਲਾਗਤ ਨਾਲ ਪੂਰਾ ਕਰਨਾ

ਅੱਠ ਨਵੇਂ ਜੱਚਾ ਬੱਚਾ ਤੇ ਬਾਲ ਸਿਹਤ ਵਿੰਗ

ਬੁਢਾਪਾ ਪੈਨਸ਼ਨ ਵਧਾ ਕੇ 1500 ਰੁਪਏ

ਅਸ਼ੀਰਵਾਦ ਸਕੀਮ ਤਹਿਤ ਮਿਲਣ ਵਾਲੀ ਰਾਸ਼ੀ ਨੂੰ 21000 ਤੋਂ ਵਧਾ ਕੇ 51000

ਸਰਕਾਰੀ ਬੱਸਾਂ ’ਚ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ

ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੇ ਮੁਹਾਲੀ ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਿਰੋਲੋਜੀ ’ਚ ਵਿਰੋਲੋਜੀ ਕੇਂਦਰਾਂ ਦੀ ਸਥਾਪਨਾ

ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਅਪਗ੍ਰੇਡੇਸ਼ਨ ਲਈ 92 ਕਰੋੜ ਰੁਪਏ

ਡਾ. ਭੀਮ ਰਾਓ ਅੰਬੇਡਕਰ ਦੀ ਯਾਦ ‘ਚ ਕਪੂਰਥਲਾ ‘ਚ ਬਣਗੇ 100 ਕਰੋੜ ਦੀ ਲਾਗਤ ਵਾਲਾ ਮਿਊਜ਼ੀਅਮ

ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਨੂੰ 90 ਕਰੋੜ ਦੀ ਵਿਸ਼ੇਸ਼ ਗ੍ਰਾਂਟ

ਪਰਾਲੀ ਨੂੰ ਅੱਗ ਨਾ ਲਾਈ ਜਾਵੇ ਲਈ 50000 ਮਸ਼ੀਨਾਂ ਦਾ ਪ੍ਰਬੰਧ ਹੋਵੇਗਾ

ਪ੍ਰੀ ਮੈਟ੍ਰਿਕ ਸਕਾਲਰਸ਼ਿਪ ਲਈ 60 ਕਰੋੜ ਰੁਪਏ ਦਾ ਬਜਟ

ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ 750 ਕਰੋੜ ਰੁਪਏ ਦਾ ਬਜਟ

ਹੁਸ਼ਿਆਰਪੁਰ ਵਿੱਚ ਬਣੇਗੀ ਰੈਸਲਿੰਗ ਅਕੈਡਮੀ

ਫਿਰੋਜ਼ਪੁਰ ਵਿੱਚ ਬਣੇਗੀ ਰੋਇੰਗ ਅਕੈਡਮੀ

ਦੋ ਨਵੀਆਂ ਜ਼ੇਲ੍ਹਾਂ ਬਣਾਉਣ ਦਾ ਐਲਾਨ

ਮਨਰੇਗਾ ਸਕੀਮ ਲਈ ਰੱਖੇ ਗਏ 400 ਕਰੋੜ ਰੁਪਏ

ਆਜ਼ਾਦੀ ਘੁਲਾਟੀਆਂ ਦੀ ਪੈਨਸ਼ਨ 7500 ਤੋਂ 9400 ਰੁਪਏ ਕਰਨ ਦਾ ਕੀਤਾ ਐਲਾਨ

Click to comment

Leave a Reply

Your email address will not be published. Required fields are marked *

Most Popular

To Top