ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਗ੍ਰਿਫ਼ਤਾਰ ਕੀਤੇ ਦੋ ਵੱਡੇ ਗੈਂਗਸਟਰ

 ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਗ੍ਰਿਫ਼ਤਾਰ ਕੀਤੇ ਦੋ ਵੱਡੇ ਗੈਂਗਸਟਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਮਸ਼ਹੂਰ ਗੈਂਗਸਟਰ ਮਨਪ੍ਰੀਤ ਸਿੰਘ ਉਰਫ ਮਨੀ ਰਈਆ ਅਤੇ ਮਨਦੀਪ ਸਿੰਘ ਤੂਫਾਨ ਨੂੰ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੀ ਪੁਲਿਸ ਨੇ ਇੱਕ ਗੁਪਤ ਆਪਰੇਸ਼ਨ ਦੌਰਾਨ ਗ੍ਰਿਫ਼ਤਾਰ ਕਰ ਲਿਆ ਹੈ। ਲੰਬੇ ਸਮੇਂ ਤੋਂ ਪੁਲਿਸ ਨੂੰ ਦੋਵੇਂ ਗੈਂਗਸਟਰਾਂ ਦੀ ਤਲਾਸ਼ ਸੀ।

ਅੱਜ ਸਵੇਰੇ 3 ਤੋਂ 5 ਵਜੇ ਦੇ ਵਿਚਕਾਰ ਕੀਤੇ ਗਏ ਇਸ ਆਪਰੇਸ਼ਨ ਨੂੰ ਦੇਹਾਤੀ ਪੁਲਿਸ ਵੱਲੋਂ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। ਮਨੀ ਰਈਆ ਅੰਮ੍ਰਿਤਸਰ ਦੇ ਕੇਡੀ ਹਸਪਤਾਲ ‘ਚ ਗੈਂਗਸਟਰ ਕੰਦਾਂਵਾਲੀਆ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਉਸ ਦੀ ਸ਼ਮੂਲੀਅਤ ਇਕ ਵਾਰ ਫਿਰ ਸਾਹਮਣੇ ਆਈ ਹੈ।

ਉੱਥੇ ਹੀ ਮਸ਼ਹੂਰ ਗੈਂਗਸਟਰ ਮਨਦੀਪ ਸਿੰਘ ਉਰਫ ਤੂਫਾਨ ਨੂੰ ਵੀ ਦੇਹਾਤੀ ਪੁਲਿਸ ਨੇ ਪਿੰਡ ਖੱਖ ਨੇੜਿਆਂ ਕਾਬੂ ਕੀਤਾ ਹੈ। ਫਿਲਹਾਲ ਦਿਹਾਤੀ ਪੁਲੀਸ ਨੇ ਦੋਵਾਂ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ ਪਰ ਇਸ ਤੋਂ ਅੱਗੇ ਪੁਲਿਸ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ।

ਸਿੱਧੂ ਮੂਸੇਵਾਲਾ ਦੇ ਕਤਲ ਵਾਲੇ ਦਿਨ ਮਨੀ ਰੀਆ ਵੀ ਘਟਨਾ ਸਥਾਨ ਦੇ ਆਸ-ਪਾਸ ਲੁਕਿਆ ਹੋਇਆ ਸੀ, ਜਿਸ ਨੂੰ ਕੈਨੇਡਾ ਬੈਠੇ ਗੋਲਡੀ ਬਰਾਡ ਨੇ ਸਟੈਂਡਬਾਏ ‘ਤੇ ਰੱਖਿਆ ਹੋਇਆ ਸੀ ਕਿ ਜੇ ਕਤਲ ਕੇਸ ਵਿੱਚ ਕੁਝ ਵੀ ਔਖਾ ਹੁੰਦਾ ਤਾਂ ਉਸ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਮਨੀ ਰਈਆ ਦੀ ਸੀ।

Leave a Reply

Your email address will not be published.