ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕੀਤੀ ਛਾਪੇਮਾਰੀ

 ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕੀਤੀ ਛਾਪੇਮਾਰੀ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਤੇ ਅੱਜ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਅੱਜ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਵੱਡੀ ਸੰਖਿਆ ਵਿੱਚ ਪੁਲਿਸ ਫੋਰਸ ਨੇ ਕਈ ਇਲਾਕਿਆਂ ਵਿੱਚ ਘਰੋਂ-ਘਰੀ ਜਾ ਕੇ ਸਰਚ ਕੀਤੀ। ਪੁਲਿਸ ਦੀ ਕਾਰਵਾਈ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ।

Punjab Police recruitment 2021: Apply for 1156 constable rank posts now -  Hindustan Times

ਪੁਲਿਸ ਨੇ ਜੰਡਿਆਲਾ, ਮਜੀਠਾ, ਬਾਬਾ ਬਕਾਲਾ, ਰਈਆ, ਮਹਿਤਾ ਸਮੇਤ ਦਰਜਨ ਦੇ ਕਰੀਬ ਕਸਬਿਆਂ ਦੇ ਚਰਚਿਤ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਗਈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਐਸਐਸਪੀ ਸਵਪਨ ਸ਼ਰਮਾ ਨੇ ਖੁਦ ਜੰਡਿਆਲਾ ਗੁਰੂ ਦੇ ਸੇਖੂਪੁਰਾ ਮੁਹੱਲੇ ਵਿੱਚ ਛਾਪੇਮਾਰੀ ਦੀ ਅਗਵਾਈ ਕੀਤੀ।

ਪੁਲਿਸ ਵੱਲੋਂ ਅੱਜ ਉਹਨਾਂ ਚਰਚਿਤ ਥਾਵਾਂ ਤੇ ਸਰਚ ਅਭਿਆਨ ਚਲਾਇਆ ਗਿਆ, ਉੱਥੇ ਹੀ ਅਕਸਰ ਨਸ਼ੇ ਦੀ ਵਿਕਰੀ ਬਾਬਤ ਸ਼ਿਕਾਇਤਾਂ ਤੇ ਵੀਡਓਜ਼ ਚਰਚਾ ਦਾ ਵਿਸ਼ਾ ਬਣਦੀਆਂ ਹਨ।

Leave a Reply

Your email address will not be published.