ਪੰਜਾਬ ਪੁਲਸ ਦੇ ASI ਨੂੰ ਉਮਰਕੈਦ ਦੀ ਸਜ਼ਾ, ਨਿੱਕੇ ਭਰਾ ਤੇ ਉਸ ਦੀ ਪਤਨੀ ਨਾਲ ਕੀਤਾ ਸੀ ਇਹ ਕਾਂਡ

 ਪੰਜਾਬ ਪੁਲਸ ਦੇ ASI ਨੂੰ ਉਮਰਕੈਦ ਦੀ ਸਜ਼ਾ, ਨਿੱਕੇ ਭਰਾ ਤੇ ਉਸ ਦੀ ਪਤਨੀ ਨਾਲ ਕੀਤਾ ਸੀ ਇਹ ਕਾਂਡ

ਨਿੱਕੀ ਜਿਹੀ ਲੜਾਈ ਕਦੋਂ ਜਾਨ ਦਾ ਦੁਸ਼ਮਣ ਬਣ ਜਾਵੇ ਇਸ ਦਾ ਅੰਦਾਜਾ ਵੀ ਨਹੀਂ ਲਗਾਇਆ ਜਾ ਸਕਦਾ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਭਰਾ ਨੇ ਭਰਾ ਦਾ ਕਤਲ ਕਰ ਦਿੱਤਾ ਸੀ। ਰਾਮ ਦਰਬਾਰ ਵਿੱਚ ਪਾਣੀ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਨਿੱਕੇ ਭਰਾ ਅਤੇ ਉਸ ਦੀ ਪਤਨੀ ਦਾ ਕਤਲ ਕਰਨ ਵਾਲੇ ਪੰਜਾਬ ਪੁਲਿਸ ਦੇ ਏਐਸਆਈ ਹਰਸਰੂਪ ਨੂੰ ਜ਼ਿਲ੍ਹਾ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

Crime in India: What explains the four-month delay in the release of the  national crime report?

ਇਸ ਦੇ ਨਾਲ ਹੀ ਉਸ ਨੂੰ 25 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ। ਵਧੀਕ ਸੈਸ਼ਨ ਜੱਜ ਰਾਜੀਵ ਕੇ ਬੇਰੀ ਦੀ ਅਦਾਲਤ ਨੇ ਏਐਸਆਈ ਨੂੰ 9 ਨਵੰਬ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ 22 ਜੂਨ 2021 ਦਾ ਹੈ। ਪੰਜਾਬ ਪੁਲਿਸ ਵਿੱਚ ਤਾਇਨਾਤ ਏਐਸਆਈ ਹਰਸਰੂਪ ਅਤੇ ਉਸ ਦਾ ਨਿੱਕਾ ਭਰਾ ਪ੍ਰੇਮ ਗਿਆਨ ਰਾਮ ਦਰਬਾਰ ਵਿੱਚ ਰਹਿੰਦੇ ਸਨ।

ਹਰਸਰੂਪ ਸਿੰਘ ਗਰਾਊਂਡ ਫਲੋਰ ਤੇ ਪਰਿਵਾਰ ਸਮੇਤ ਰਹਿੰਦਾ ਸੀ ਜਦਕਿ ਨਿੱਕਾ ਭਰਾ ਪ੍ਰੇਮ ਪਰਿਵਾਰ ਸਮੇਤ ਪਹਿਲੀ ਮੰਜ਼ਿਲ ਤੇ ਰਹਿੰਦਾ ਸੀ। ਪੁਲਿਸ ਮੁਤਾਬਕ ਦੋਵਾਂ ਭਰਾਵਾਂ ਵਿੱਚ ਬਿਜਲੀ ਅਤੇ ਪਾਣੀ ਦੇ ਬਿੱਲਾਂ ਦੀ ਵੰਡ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਤੋਂ ਬਾਅਦ ਘਟਨਾ ਵਾਲੇ ਦਿਨ ਏਐਸਆਈ ਨੇ ਗੁੱਸੇ ਵਿੱਚ ਪਹਿਲੀ ਮੰਜ਼ਿਲ ਤੇ ਜਾ ਕੇ ਰਾਤ ਦਾ ਭੋਜਨ ਖਾ ਰਹੇ ਨਿੱਕੇ ਭਰਾ ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਜਦੋਂ ਪ੍ਰੇਮ ਦੀ ਪਤਨੀ ਦਿਵਿਆ ਨੇ ਆਪਣੇ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਉਸ ਤੇ ਵੀ ਚਾਕੂ ਨਾਲ ਵਾਰ ਕਰ ਦਿੱਤਾ। ਦਿਵਿਆ ਦੀ ਮੌਕੇ ਤੇ ਮੌਤ ਹੋ ਗਈ ਸੀ ਜਦਕਿ ਉਸ ਦੇ ਪਤੀ ਦੀ ਤਿੰਨ ਦਿਨ ਬਾਅਦ ਜੀਐਮਸੀਐਚ-32 ਵਿਖੇ ਇਲਾਜ ਦੌਰਾਨ ਮੌਤ ਹੋ ਗਈ।

Leave a Reply

Your email address will not be published.