News

ਪੰਜਾਬ ਪਹੁੰਚੇ ਹਾਕੀ ਖਿਡਾਰੀਆਂ ਦਾ ਭਰਵਾਂ ਸਵਾਗਤ, ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਟੋਕਿਓ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਹਾਕੀ ਟੀਮ ਦੇ ਖਿਡਾਰੀ ਪੰਜਾਬ ਪਹੁੰਚ ਗਏ ਹਨ। ਹਾਕੀ ਟੀਮ ਵਿੱਚ ਸ਼ਾਮਲ ਰਾਜ ਦੇ ਖਿਡਾਰੀਆਂ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਖਿਡਾਰੀ ਜਲੰਧਰ ਛਾਉਣੀ ਪਹੁੰਚਣਗੇ ਜਿੱਥੇ ਇਹਨਾਂ ਲਈ ਸਨਮਾਨ ਸਮਾਰੋਹ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਸਾਰੇ ਖਿਡਾਰੀ ਰਾਤ ਨੂੰ ਮਿੱਠਾਪੁਰ ਵਿੱਚ ਰਾਤ ਦੇ ਖਾਣੇ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।

 ਸਵਾਗਤ ਕਰਨ ਵਾਲਿਆਂ ਖਿਡਾਰੀਆਂ ਦਾ ਪਰਿਵਾਰਕ ਮੈਂਬਰ ਤੇ ਪਰਗਟ ਸਿੰਘ ਵੀ ਮੌਜੂਦ ਰਹੇ। ਭਾਰਤੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਚ ਕਾਂਸੀ ਦੇ ਤਮਗਾ ਜਿੱਤਿਆ ਹੈ।

ਪੰਜਾਬ ਦੇ ਖਿਡਾਰੀਆਂ ਦਾ ਇੱਥੇ ਪਹੁੰਚਣ ਤੇ ਢੋਲ ਤੇ ਭੰਗੜੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਇਹਨਾਂ ਖਿਡਾਰੀਆਂ ਦੇ ਪਰਿਵਾਰ ਉਹਨਾਂ ਦੇ ਸਵਾਗਤ ਲਈ ਵੀ ਮੌਜੂਦ ਸਨ। ਦੱਸ ਦਈਏ ਕਿ ਪੰਜਾਬ ਦਾ ਮਿੱਠਾਪੁਰ ਖੇਤਰ ਹਾਕੀ ਖਿਡਾਰੀਆਂ ਲਈ ਮਸ਼ਹੂਰ ਹੈ। ਟੋਕਿਓ ਓਲੰਪਿਕ ਖੇਡਣ ਗਈ ਭਾਰਤੀ ਹਾਕੀ ਟੀਮ ਵਿੱਚ ਤਿੰਨ ਖਿਡਾਰੀ ਮਿੱਠਾਪੁਰ ਦੇ ਵੀ ਹਨ। ਸਾਬਕਾ ਓਲੰਪੀਅਨ ਪ੍ਰਗਟ ਸਿੰਘ ਤੋਂ ਲੈ ਕੇ ਮੌਜੂਦਾ ਹਾਕੀ ਕਪਤਾਨ ਮਨਪ੍ਰੀਤ ਸਿੰਘ ਤੱਕ ਮਿੱਠਾਪੁਰ ਨੇ ਦੇਸ਼ ਨੂੰ ਕਈ ਮਸ਼ਹੂਰ ਖਿਡਾਰੀ ਦਿੱਤੇ ਹਨ।

ਪੰਜਾਬ ਸਰਕਾਰ ਭਲਕੇ ਓਲੰਪਿਕ ਖਿਡਾਰੀਆਂ ਦੇ ਸਨਮਾਨ ਲਈ ਕਰੋੜਾਂ ਰੁਪਏ ਦੇ ਇਨਾਮ ਦੇਣ ਲਈ ਇੱਕ ਸਮਾਗਮ ਕਰੇਗੀ। ਸੂਬੇ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੰਗਲਵਾਰ ਨੂੰ ਕਿਹਾ ਕਿ ਓਲੰਪਿਕ ਵਿੱਚ ਸ਼ਾਮਲ ਸਾਰੇ ਖਿਡਾਰੀਆਂ, ਜਿਨ੍ਹਾਂ ਵਿੱਚ ਸੋਨ ਤਮਗਾ ਜੇਤੂ ਨੀਰਜ ਚੋਪੜਾ ਤੇ ਰਾਜ ਦੇ ਹੋਰ ਤਗਮਾ ਜੇਤੂ ਸ਼ਾਮਲ ਹਨ, ਨੂੰ ਕੱਲ੍ਹ ਸਨਮਾਨਿਤ ਕੀਤਾ ਜਾਵੇਗਾ। ਸੋਨ ਤਗਮਾ ਜਿੱਤ ਕੇ ਇਤਿਹਾਸ ਰਚਣ ਵਾਲੇ ਨੀਰਜ ਚੋਪੜਾ ਨੂੰ ਪੰਜਾਬ ਸਰਕਾਰ ਵੱਲੋਂ 2.51 ਕਰੋੜ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਇਹਨਾਂ ਸਾਰੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕਰਨਗੇ।
 

Click to comment

Leave a Reply

Your email address will not be published.

Most Popular

To Top