ਪੰਜਾਬ ਪਹੁੰਚੇ ਸੀਐਮ ਕੇਜਰੀਵਾਲ, ਕਾਂਗਰਸ ਅਤੇ ਅਕਾਲੀਆਂ ਨੂੰ ਲਾਏ ਰਗੜੇ

ਅੱਜ 28 ਜਨਵਰੀ ਤੋਂ 30 ਜਨਵਰੀ ਤੱਕ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੌਰੇ ਤੇ ਰਹਿਣਗੇ। ਉਹਨਾਂ ਵੱਲੋਂ ਇੱਕ ਵਾਰ ਫਿਰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਨਿਸ਼ਾਨਾ ਲਾਇਆ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨਵਜੋਤ ਸਿੱਧੂ ਆਪਣੇ ਹਲਕੇ ਵਿੱਚ ਕਦੇ ਵੀ ਨਹੀਂ ਜਾਂਦੇ ਨਾ ਹੀ ਉਹ ਕਿਸੇ ਦਾ ਫੋਨ ਚੁੱਕਦੇ ਹਨ।

ਉਹਨਾਂ ਨੇ ਕਦੇ ਕਿਸੇ ਵਿਅਕਤੀ ਦਾ ਦੁੱਖ-ਸੁੱਖ ਨਹੀਂ ਸੁਣਿਆ ਅਤੇ ਨਾ ਹੀ ਉਹਨਾਂ ਨੇ ਆਪਣੇ ਹਲਕੇ ਦਾ ਕੋਈ ਕੰਮ ਕੀਤਾ ਹੈ। ਨਵਜੋਤ ਸਿੱਧੂ ਅਤੇ ਮਜੀਠੀਆ ਦੇ ਚੋਣ ਲੜਨ ਤੇ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੇ ਇਹਨਾਂ ਦੋਵਾਂ ਨੂੰ ਪਰਖ ਕੇ ਵੇਖ ਲਿਆ ਹੈ। ਬੇਲ ਰੱਦ ਹੋਣ ਤੇ ਮਜੀਠੀਆ ਇਸ ਸਮੇਂ ਭੱਜ-ਦੌੜ ਰਹੇ ਹਨ।
ਇਹਨਾਂ ਦੇ ਹਲਕੇ ਵਿਚੋਂ ਖੜ੍ਹਾ ਆਪ ਦਾ ਉਮੀਦਵਾਰ ਆਮ ਆਦਮੀ ਹੈ, ਜੋ ਲੋਕਾਂ ਦੇ ਸਾਰੇ ਕੰਮ ਕਰਵਾਏਗਾ। ਰਾਹੁਲ ਗਾਂਧੀ ਦੇ ਪੰਜਾਬ ਆਉਣ ਤੇ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਦੇ ਪੰਜਾਬ ਆਉਣ ਵਿੱਚ ਦੇਰੀ ਕਰ ਦਿੱਤੀ। ਕੇਜਰੀਵਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਉਸ ਨੂੰ ਹਰ ਸਮੇਂ ਗਾਲ੍ਹਾਂ ਕੱਢਦੇ ਰਹਿੰਦੇ ਹਨ, ਨਾਲ ਹੀ ਸੁਖਬੀਰ ਬਾਦਲ ਵੀ ਮੈਨੂੰ ਗਾਲ੍ਹਾਂ ਕੱਢਦੇ ਹਨ।
ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਕਦੇ ਵੀ ਸੁਖਬੀਰ ਬਾਦਲ ਤੇ ਕੁਝ ਨਹੀਂ ਬੋਲਦੇ ਅਤੇ ਨਾ ਹੀ ਸੁਖਬੀਰ ਬਾਦਲ ਚੰਨੀ ਨੂੰ ਕੁਝ ਬੋਲਦੇ ਹਨ। ਉਹਨਾਂ ਕਿਹਾ ਕਿ ਲੋਕ ਪੰਜਾਬ ਵਿੱਚ ਬਦਲਾਅ ਚਾਹੁੰਦੇ ਹਨ। ਪੰਜਾਬ ਦੇ ਲੋਕ ਕਾਂਗਰਸ ਅਤੇ ਅਕਾਲੀ ਦਲ ਦੀ ਸਰਕਾਰ ਤੋਂ ਤੰਗ ਆ ਚੁੱਕੇ ਹਨ। ਇਹਨਾਂ ਨੇ ਪੰਜਾਬ ਨੂੰ ਲੁੱਟਣ ਦਾ ਕੰਮ ਕੀਤਾ ਹੈ। ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਹਨ।
