Punjab

ਪੰਜਾਬ ਨੈਸ਼ਨਲ ਬੈਂਕ ਨੇ ਸ਼ੁਰੂ ਕੀਤੀ ਗ੍ਰਾਮ ਸੰਪਰਕ ਮੁਹਿੰਮ

ਪੰਜਾਬ ਨੈਸ਼ਨਲ ਬੈਂਕ PNB ਨੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ’ਤੇ ‘ਗ੍ਰਾਮ ਸੰਪਰਕ ਮੁਹਿੰਮ’ ਸ਼ੁਰੂ ਕਰ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਨਰਿੰਦਰ ਸਿੰਘ ਤੋਮਰ ਖੇਤੀਬਾੜੀ ਅਤੇ ਕਿਸਾਨ ਕਲਿਆਣ, ਗ੍ਰਾਮੀਣ ਵਿਕਾਸ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ, ਭਾਰਤ ਸਰਕਾਰ ਨੇ ਅਧਿਕਾਰਕ ਤੌਰ ’ਤੇ ਇਸ ਦੇਸ਼ ਵਿਆਪੀ ਮੁਹਿੰਮ ਦੀ ਸ਼ੁਰੂਆਤ ਕੀਤੀ।

ਇਸ ਮੌਕੇ ਸੀਐੱਚਐੱਸਐੱਸ ਮਲਿਕਾਰੁਜਨ ਰਾਵ, ਐੱਮਡੀ ਅਤੇ ਸੀਈਓ, ਕਾਰਜਕਾਰੀ ਡਾਇਰੈਕਟਰ ਅਤੇ ਮੁੱਖ ਜਨਰਲ ਸਕੱਤਰਾਂ ਸਮੇਤ ਪੀਐੱਨਬੀ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਹ ਮੁਹਿੰਮ 4 ਪ੍ਰਮੁੱਖ ਬਿੰਦੂਆਂ ਡਿਜੀਟਲ, ਕ੍ਰੈਡਿਟ, ਸਮਾਜਿਕ ਸੁਰੱਖਿਆ ਅਤੇ ਵਿੱਤੀ ਸਾਖਰਤਾ ’ਤੇ ਕੇਂਦਰਿਤ ਹੈ, ਜੋ ਵੱਖ-ਵੱਖ ਸਰਗਰਮੀਆਂ ਨੂੰ ਬੜਾਵਾ ਦੇਵੇਗਾ ਅਤੇ ‘ਆਤਮ ਨਿਰਭਰ ਭਾਰਤ’ ਦੀ ਸੰਕਲਪਾ ਨੂੰ ਸਾਰਥਕ ਕਰੇਗਾ।

ਇਹ ਵੀ ਪੜ੍ਹੋ: ਹਰਿਆਣਾ ’ਚ ਰਾਹੁਲ ਗਾਂਧੀ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ: ਅਨਿਲ ਵਿਜ

ਪੀਐੱਨਬੀ ਦਾ 3930 ਗ੍ਰਾਮੀਣ ਅਤੇ 2752 ਅਰਧ-ਸ਼ਹਿਰੀ ਬ੍ਰਾਂਚਾਂ ਦੇ ਮਾਧਿਅਮ ਰਾਹੀਂ ਦੇਸ਼ ਦੇ 526 ਜ਼ਿਲਿਆਂ ’ਚ ਇਹ ਮੁਹਿੰਮ ਚਲਾਉਣ ਦਾ ਟੀਚਾ ਹੈ ਅਤੇ ਇਸ ਦੌਰਾਨ ਹਰ ਮਹੀਨੇ ਪ੍ਰਤੀ ਬ੍ਰਾਂਚ ਪ੍ਰਤੀ ਮਹੀਨਾ 2 ਕੈਂਪ ਆਯੋਜਿਤ ਕੀਤੇ ਜਾਣਗੇ।

Click to comment

Leave a Reply

Your email address will not be published.

Most Popular

To Top