Business

ਪੰਜਾਬ ਨੇ ਯੂ.ਪੀ. ਅਤੇ ਬਿਹਾਰ ਨੂੰ ਵੀ ਛੱਡਿਆ ਪਿੱਛੇ , ਵਾਪਰੀ ਅਜਿਹੀ ਘਟਨਾ, ਸੁਣ ਕੇ ਲੂੰ ਕੰਡੇ ਹੋ ਜਾਣਗੇ ਖੜ੍ਹੇ

ਪੰਜਾਬ ਵਿਚ ਹੁਣ ਉਹ ਵਾਰਦਾਤਾਂ ਦੇਖਣ ਸੁਣਨ ਨੂੰ ਮਿਲ ਰਹੀਆਂ ਨੇ ਜਿਹੜੀਆਂ ਕਦੇ ਯੂ ਪੀ ਬਿਹਾਰ ਵਰਗੇ ਸ਼ਹਿਰਾਂ ਵਿਚ ਹੁੰਦੀਆਂ ਸੀ। ਕਦੇ ਕਿਸੇ ਦੀ ਦੁਕਾਨ ਅੰਦਰ ਵੜ ਕੇ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਕਦੇ ਸ਼ਰੇਆਮ ਸੜਕਾਂ ਤੇ ਲੁੱਟ ਹੁੰਦੀ ਹੈ। ਕਦੇ ਕਿਸੇ ਦੇ ਘਰ ਤੇ ਦਿਨ ਦਿਹਾੜੇ ਹਮਲਾ ਕਰ ਦਿੱਤਾ ਜਾਂਦਾ ਹੈ। ਪਰ ਹੁਣ ਬਦਮਾਸ਼ ਇਸ ਤੋਂ ਵੀ ਇਕ ਕਦਮ ਅੱਗੇ ਲੰਘ ਗਏ ਨੇ। ਟਿਕਟ ਕੱਟਣਾ ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਬੰਬਾਂ ਤੋਂ ਸਾਹਮਣੇ ਆਈ ਹੈ। ਜਿੱਥੇ ਦੋ ਮੋਟਰਸਾਈਕਲ ਤੇ ਸਵਾਰ ਵਿਅਕਤੀਆਂ ਨੇ ਸਾਇਕਲ ਤੇ ਜਾ ਰਹੇ ਵਿਅਕਤੀ ਤੇ ਤੇਜ਼ਾਬ ਪਾ ਦਿੱਤਾ। ਪੀੜਤ ਦਾ ਨਾਮ ਦੀਪਕ ਕੁਮਾਰ ਦੱਸਿਆ ਜਾ ਰਿਹਾ ਹੈ। ਓਧਰ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋਏ ਹਨ।

ਇਥੇ ਹੀ ਬੱਸ ਨਹੀਂ ਤੇਜ਼ਾਬੀ ਹਮਲੇ ਦਾ ਸ਼ਿਕਾਰ ਹੋਏ ਦੀਪਕ ਕੁਮਾਰ ਨੇ ਮਦਦ ਲਈ ਜਦ ਆਪਣੇ ਦੋਸਤ ਮਨਪ੍ਰੀਤ ਨੂੰ ਬੁਲਾਇਆ ਤਾਂ ਮੱਦਦ ਲਈ ਆਏ ਦੀਪਕ ਕੁਮਾਰ ਦੇ ਦੋਸਤ ਤੇ ਬਦਮਾਸ਼ਾਂ ਨੇ ਤੇਜ਼ਾਬੀ ਹਮਲਾ ਕਰ ਦਿੱਤਾ। ਅਤੇ ਉਸ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਦੋਵਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਨਾਭਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮਰਾ ਨੇ ਕਿਹਾ ਹੈ ਕਿ ਪੀੜਤਾਂ ਦੇ ਬਿਆਨ ਲੈ ਕੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਫਿਲਹਾਲ ਇਸ ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਵਿਚ ਸਹਿਮ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤਾ ਮੁਤਾਬਕ ਉਹਨਾਂ ਦੀ ਕਿਸੇ ਦੇਵੀ ਨਾਲ ਰੰਜਿਸ਼ ਯਾਰ ਖਹਿਬਾਜ਼ੀ ਨਹੀਂ ਸੀ। ਫੇਰ ਵੀ ਦੋਵਾਂ ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ਕਾਰਨ ਹੁਣ ਇਲਾਕਾ ਵਾਸੀ ਸਹਿਮ ਵਿਚ ਨੇ ਅਤੇ ਦੋਸ਼ੀਆਂ ਦੀ ਜਲਦ ਭਾਲ ਕਰਕੇ ਉਨ੍ਹਾਂ ਨੂੰ ਜੇਲ੍ਹ ਵਿੱਚ ਡੱਕਿਆਂ ਦੀ ਮੰਗ ਕਰ ਰਹੇ ਨੇ ਤਾਂ ਜੋ ਭਵਿੱਖ ਵਿੱਚ ਕਿਸੇ ਨੂੰ ਵੀ ਅਜਿਹੇ ਹਮਲੇ ਦਾ ਸ਼ਿਕਾਰ ਨਾ ਹੋਣਾ ਪਵੇ।

Click to comment

Leave a Reply

Your email address will not be published. Required fields are marked *

Most Popular

To Top