ਪੰਜਾਬ ਨੇ ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 43 ਏਐਸਪੀ ਤੇ ਡੀਐਸਪੀ ਟਰਾਂਸਫਰ

 ਪੰਜਾਬ ਨੇ ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 43 ਏਐਸਪੀ ਤੇ ਡੀਐਸਪੀ ਟਰਾਂਸਫਰ

ਪੰਜਾਬ ਸਰਕਾਰ ਨੇ ਮੁੜ 43 ਏਐਸਪੀ ਅਤੇ ਡੀਐਸਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਰਾਜ ਦੇ ਪੁਲਿਸ ਹੈੱਡਕੁਆਰਟਰ ਨੇ ਇਸ ਦੀ ਸੂਚੀ ਜਾਰੀ ਕੀਤੀ ਹੈ। ਡੀਜੀਪੀ ਗੌਰਵ ਯਾਦਵ ਨੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇਹਨਾਂ ਵਿੱਚ ਚਾਰ ਆਈਪੀਐਸ ਅਧਿਕਾਰੀ ਵੀ ਸ਼ਾਮਲ ਹਨ, ਜਿਹਨਾਂ ਨੂੰ ਵਧੀਕ ਪੁਲਿਸ ਸੁਪਰਡੈਂਟ ਦੀ ਜ਼ਿੰਮੇਵਾਰੀ ਦਿੱਤੀ ਹੈ।

Punjab: Punjab households to get 300 units of free electricity from  today:CM Bhagwant Mann, Energy News, ET EnergyWorld

ਮੰਗਲ ਸਿੰਘ ਨੂੰ ਡੀਐਸਪੀ ਪੀਬੀਆਈ ਕਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਗੁਰਦਾਸਪੁਰ, ਸੁਖਰਾਜ ਸਿੰਘ ਨੂੰ ਏਸੀਪੀ ਪੀਬੀਆਈ ਸਪੈਸ਼ਲ ਕਰਾਈਮ ਅੰਮ੍ਰਿਤਸਰ ਅਤੇ ਗੁਰਸ਼ਰਨ ਸਿੰਘ ਨੂੰ ਡੀਐਸਪੀ ਪੀਬੀਆਈ ਐਨਡੀਪੀਐਸ-ਕਮ-ਨਾਰਕੋਟਿਕਸ ਮਾਨਸਾ ਲਾਇਆ ਗਿਆ ਹੈ। ਤਬਾਦਲੇ ਤਹਿਤ ਰਣਵੀਰ ਸਿੰਘ ਪਹਿਲਾਂ ਵਾਂਗ ਡੀਐਸਪੀ ਐਸਟੀਐਫ ਪੰਜਾਬ ਦਾ ਚਾਰਜ ਸੰਭਾਲਣਗੇ।

ਤਬਾਦਲਿਆਂ ਦੀ ਸੂਚੀ ਵਿੱਚ ਆਈਪੀਐਸ ਅਧਿਕਾਰੀਆਂ ਵਿੱਚ ਰਣਧੀਰ ਕੁਮਾਰ ਨੂੰ ਏਐਸਪੀ ਮਾਡਲ ਟਾਊਨ ਜਲੰਧਰ, ਦਰਪਣ ਆਹਲੂਵਾਲੀਆ ਨੂੰ ਏਐਸਪੀ ਡੇਰਾਬੱਸੀ, ਜਸਰੂਪ ਕੌਰ ਬਾਠ ਨੂੰ ਏਐਸਪੀ ਸਾਊਥ ਲੁਧਿਆਣਾ ਅਤੇ ਅਦਿੱਤਿਆ ਐਸ ਵਾਰੀਅਰ ਨੂੰ ਏਐਸਪੀ ਦੀਨਾਨਗਰ ਲਾਇਆ ਗਿਆ ਹੈ।

ਇਸ ਤੋਂ ਇਲਾਵਾ ਕੁਸ਼ਵੀਰ ਕੌਰ ਨੂੰ ਏਸੀਪੀ ਪੀਬੀਆਈ ਕਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਜਲੰਧਰ, ਹਰਵਿੰਦਰ ਸਿੰਘ ਨੂੰ ਡੀਐਸਪੀ 7ਵੀਂ ਬਟਾਲੀਅਨ ਪੀਏਪੀ ਜਲੰਧਰ, ਹਰੀਸ਼ ਬਹਿਲ ਨੂੰ ਡੀਐਸਪੀ ਪੀਬੀਆਈ ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਮੋਗਾ ਲਾਇਆ ਗਿਆ ਹੈ।

 

Leave a Reply

Your email address will not be published.