ਪੰਜਾਬ ਨੂੰ ਗੁਜਰਾਤ ਤੋਂ ਮਿਲੇਗੀ 20 ਮੀਟਰਿਕ ਟਨ ਵਾਧੂ ਆਕਸੀਜਨ

ਪੰਜਾਬ ਸਰਕਾਰ ਨੇ ਲਗਾਤਾਰ ਕੇਂਦਰ ਤੋਂ ਢੁਕਵੀਂ ਆਕਸੀਜਨ ਸਪਲਾਈ ਦੀ ਮੰਗ ਕੀਤੀ ਹੈ। ਕੇਂਦਰ ਨੇ ਗੁਜਰਾਤ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਪੰਜਾਬ ਨੂੰ 20 ਮੀਟ੍ਰਿਕ ਟਨ ਵਾਧੂ ਆਕਸੀਜਨ ਦੇਵੇ। ਇਹ ਆਕਸੀਜਨ ਕੰਟੇਨਰ ਸੜਕ ਦੁਆਰਾ ਲਿਆਂਦਾ ਜਾ ਰਿਹਾ ਹੈ, ਜਿਸ ਵਿਚ ਢਾਈ ਦਿਨ ਲੱਗ ਸਕਦੇ ਹਨ।

ਉੱਥੇ ਹੀ ਆਕਸੀਜਨ ਸਪਲਾਈ ਲਈ ਪੰਜਾਬ ਕੋਵਿਡ ਕੰਟਰੋਲ ਰੂਮ ਦੇ ਇੰਚਾਰਜ ਰਾਹੁਲ ਤਿਵਾੜੀ ਨੇ ਕਿਹਾ ਕਿ ਇਸ ਸਮੇਂ ਸਾਨੂੰ ਗੁਜਰਾਤ ਤੋਂ 20 ਮੀਟ੍ਰਿਕ ਟਨ ਆਕਸੀਜਨ ਲੈਣ ਲਈ ਪੰਜ ਟੈਂਕਰਾਂ ਦੀ ਜ਼ਰੂਰਤ ਹੈ ਪਰ ਸਾਡੇ ਕੋਲ ਸਿਰਫ ਦੋ ਟੈਂਕਰ ਹਨ। ਇਸ ਦਾ ਮਤਲਬ ਹੈ ਕਿ ਅਸੀਂ ਸਿਰਫ ਦੋ ਦਿਨਾਂ ਦਾ ਹੀ ਕੋਟਾ ਲੈ ਸਕਾਂਗੇ ਅਤੇ ਤਿੰਨ ਦਿਨਾਂ ਲਈ ਅਪਣਾ ਕੋਟਾ ਵਧਾਉਣ ਦੇ ਯੋਗ ਨਹੀਂ ਹਾਂ।
ਗੁਰਜਾਤ ਤੋਂ ਆਕਸੀਜਨ ਆਉਣ ਲਈ ਘੱਟੋ ਘੱਟ 5 ਦਿਨ ਲੱਗ ਸਕਦੇ ਹਨ। ਪੰਜਾਬ ਸਰਕਾਰ ਦੀ ਮੰਗ ਦੇ ਮੱਦੇਨਜ਼ਰ ਕੇਂਦਰ ਨੇ ਗੁਜਰਾਤ ਸਰਕਾਰ ਨੂੰ 20 ਮੀਟ੍ਰਿਕ ਟਨ ਆਕਸੀਜਨ ਦੇਣ ਦਾ ਨਿਰਦੇਸ਼ ਦਿੱਤਾ ਸੀ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕੇਂਦਰ ਤੋਂ ਮੰਗ ਕੀਤੀ ਸੀ ਸਾਡੇ ਕੋਲ ਆਕਸੀਜਨ ਦੀ ਘਾਟ ਹੈ।
ਅਜਿਹੀ ਸਥਿਤੀ ਵਿਚ ਸਾਨੂੰ ਵਧੇਰੇ ਆਕਸੀਜਨ ਦੀ ਜ਼ਰੂਰਤ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਹੋਰ ਆਕਸੀਜਨ ਦੀ ਮੰਗ ਕੀਤੀ ਸੀ। ਦਸ ਦਈਏ ਕਿ ਭਾਰਤ ਵਿੱਚ ਆਕਸੀਜਨ ਦੀ ਭਾਰੀ ਕਮੀ ਹੋ ਗਈ ਹੈ। ਲੋਕਾਂ ਨੂੰ ਆਕਸੀਜਨ ਲੈਣ ਲਈ ਹਸਪਤਾਲਾਂ ਦੇ ਚੱਕਰ ਕੱਟਣੇ ਪੈ ਰਹੇ ਹਨ।
