ਪੰਜਾਬ ਦੇ ਸਕੂਲਾਂ ‘ਚ ਬਿਜਲੀ ਕੁਨੈਕਸ਼ਨ ਨੂੰ ਲੈ ਕੇ ਸਿੱਖਿਆ ਮੰਤਰੀ ਦਾ ਵੱਡਾ ਐਲਾਨ

 ਪੰਜਾਬ ਦੇ ਸਕੂਲਾਂ ‘ਚ ਬਿਜਲੀ ਕੁਨੈਕਸ਼ਨ ਨੂੰ ਲੈ ਕੇ ਸਿੱਖਿਆ ਮੰਤਰੀ ਦਾ ਵੱਡਾ ਐਲਾਨ

ਪੰਜਾਬ ਦੇ ਸਰਕਾਰੀ ਸਕੂਲਾਂ ਦਾ ਬਿੱਲ ਨਾ ਭਰਨ ਕਾਰਨ ਪਾਵਰਕਾਮ ਵੱਲੋਂ ਕੱਟੇ ਗਏ ਸਕੂਲਾਂ ਦੇ ਕੁਨੈਕਸ਼ਨ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੱਡਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਉਹ ਪਾਵਰਕਾਮ ਨੂੰ ਚਿੱਠੀ ਲਿਖਣਗੇ ਕਿ ਅਜਿਹੇ ਸਕੂਲਾਂ ਦੇ ਕੁਨੈਕਸ਼ਨ ਨਾ ਕੱਟਣ ਕਿਉਂਕਿ ਪ੍ਰੀਖਿਆ ਦੇ ਦਿਨ ਹਨ ਅਤੇ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਸਕਦੀ ਹੈ।

Punjab Board results for Class 12 out; 3 girls secure 99.4%

ਉਹਨਾਂ ਕਿਹਾ ਕਿ ਜੇ ਕਿਸੇ ਸਕੂਲ ਦਾ ਬਿੱਲ ਨਹੀਂ ਭਰਿਆ ਗਿਆ ਹੈ ਤਾਂ ਉਹ ਆਪਣੇ-ਆਪਣੇ ਮਹੀਨੇ ਦੀ ਤਨਖ਼ਾਹ ਚੋਂ ਜਾਂ ਆਪਣੀ ਜੇਬ ਵਿੱਚੋਂ ਦੇਣਗੇ ਪਰ ਸਕੂਲ ਦਾ ਕੁਨੈਕਸ਼ਨ ਕੱਟਣ ਨਹੀਂ ਦੇਣਗੇ। ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਇਸ ਬਾਰੇ ਮੁੱਖ ਮੰਤਰੀ ਨਾਲ ਵੀ ਗੱਲ ਕਰਨਗੇ।

ਦੱਸ ਦਈਏ ਕਿ ਸਿੱਖਿਆ ਮੰਤਰੀ ਅੱਜ ਲੁਧਿਆਣਾ ਪੁੱਜੇ ਹੋਏ ਸਨ, ਜਿੱਥੇ ਪੱਤਰਕਾਰਾਂ ਨੇ ਉਹਨਾਂ ਨਾਲ ਬੀਤੇ ਦਿਨ ਜਲੰਧਰ ਵਿੱਚ ਸਕੂਲ ਦੇ ਬਿਜਲੀ ਕੁਨੈਕਸ਼ਨ ਦੇ ਕੱਟਣ ਨੂੰ ਲੈ ਕੇ ਸਵਾਲ ਖੜੇ ਕੀਤੇ ਸਨ। ਦੱਸਣਯੋਗ ਹੈ ਕਿ ਗੁਰੂ ਨਾਨਕ ਸਟੇਡੀਅਮ ‘ਚ ਦਿਵਿਆਂਗ ਬੱਚਿਆਂ ਲਈ 2 ਦਿਨਾ ਸੂਬਾ ਪੱਧਰੀ ਖੇਡਾਂ ਦਾ ਆਯੋਜਨ ਕੀਤਾ ਗਿਆ ਸੀ, ਜਿਸ ਦਾ ਉਦਘਾਟਨ ਕਰਨ ਲਈ ਸਿੱਖਿਆ ਮੰਤਰੀ ਪਹੁੰਚੇ ਹੋਏ ਸਨ।

Leave a Reply

Your email address will not be published. Required fields are marked *