Punjab

ਪੰਜਾਬ ਦੇ ਲੋਕਾਂ ਲਈ ਚੰਗੀ ਖ਼ਬਰ, ਕੋਰੋਨਾ ਕੇਸਾਂ ਦੀ ਗਿਣਤੀ ਹੋਈ ਘੱਟ

ਪੰਜਾਬ ਵਿੱਚ ਕੋਰੋਨਾ ਵਾਇਰਸ ਦੀ ਗਿਣਤੀ ਘਟਦੀ ਜਾ ਰਹੀ ਹੈ। ਅੱਜ ਪੰਜਾਬ ਵਿੱਚ 520 ਨਵੇਂ ਮਰੀਜ਼ ਰਿਪੋਰਟ ਕੀਤੇ ਗਏ ਹਨ। ਕੋਰੋਨਾ ਕਾਰਨ ਪੰਜਾਬ ਵਿੱਚ ਹੁਣ ਤਕ 128590 ਲੋਕ ਪਾਜ਼ੀਟਿਵ ਪਾਏ ਗਏ ਹਨ। ਜਿਹਨਾਂ ਵਿਚੋਂ 119658 ਮਰੀਜ਼ ਬਿਲਕੁੱਲ ਠੀਕ ਹੋ ਚੁੱਕੇ ਹਨ। ਬਾਕੀ 4895 ਮਰੀਜ਼ ਇਲਾਜ ’ਚ ਹਨ।

ਅੱਜ 891 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ। ਪੀੜਤ 115 ਮਰੀਜ਼ ਆਕਸੀਜਨ ਅਤੇ 27 ਮਰੀਜ਼ ਜਿਹਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ। ਦਸ ਦਈਏ ਕਿ ਅੱਜ ਸਭ ਤੋਂ ਵੱਧ ਨਵੇਂ ਮਾਮਲੇ ਹੁਸ਼ਿਆਰਪੁਰ ਤੋਂ 109, ਜਲੰਧਰ ਤੋਂ 43, ਲੁਧਿਆਣਾ 46, ਮੁਹਾਲੀ ਤੋਂ 32, ਬਠਿੰਡਾ 57, ਅੰਮ੍ਰਿਤਸਰ ਤੋਂ 36, ਪਟਿਆਲਾ 45 ਤੇ ਗੁਰਦਾਸਪੁਰ ਤੋਂ 27 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 4037 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 8 ਮੌਤਾਂ ‘ਚ 1 ਲੁਧਿਆਣਾ, 1 ਅੰਮ੍ਰਿਤਸਰ, 2 ਹੁਸ਼ਿਆਰਪੁਰ, 2 ਜਲੰਧਰ, 1 ਪਟਿਆਲਾ, 1 ਰੋਪੜ ਤੋਂ ਰਿਪੋਰਟ ਹੋਈਆਂ ਹਨ। ਭਾਰਤ ‘ਚ ਹੁਣ ਤੱਕ 76 ਲੱਖ, 3 ਹਜ਼ਾਰ, 3 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 67 ਲੱਖ , 37 ਹਜ਼ਾਰ, 915 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 1 ਲੱਖ, 15 ਹਜ਼ਾਰ, 305 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ ‘ਚ 4 ਕਰੋੜ, 7 ਲੱਖ, 53 ਹਜ਼ਾਰ, 835 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 3 ਕਰੋੜ, 4 ਲੱਖ, 15 ਹਜ਼ਾਰ, 60 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 11 ਲੱਖ, 24 ਹਜ਼ਾਰ, 566 ਲੋਕਾਂ ਦੀ ਕੋਰੋਨਾ ਵਾਇਰਸ ਨਾਲ ਜਾਨ ਜਾ ਚੁੱਕੀ ਹੈ।

Click to comment

Leave a Reply

Your email address will not be published. Required fields are marked *

Most Popular

To Top