ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਮੋਬਾਇਲ ਫ਼ੋਨ ਦੇਣ ਦੀ ਕਵਾਇਦ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਆਉਣ ਵਾਲੀ 12 ਅਗਸਤ ਭਾਵ ਯੂਥ ਦਿਵਸ ਮੌਕੇ 12ਵੀਂ ਦੇ 1 ਲੱਖ 74 ਹਜ਼ਾਰ 15 ਵਿਦਿਆਰਥੀਆਂ ਨੂੰ ਸਮਾਰਟ ਫੋਨ ਦਿੱਤੇ ਜਾਣਗੇ। ਇਸ ਲਈ ਬਕਾਇਦਾ ਸਕੂਲ ਸਿੱਖਿਆ ਵਿਭਾਗ ਵਲੋਂ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀਆਂ ਵੀ ਲਿਖੀਆਂ ਗਈਆਂ ਹਨ ਅਤੇ ਡੀ. ਈ. ਓ. ਵਲੋਂ ਸਾਰੀ ਡਿਟੇਲ ਡਿਪਟੀ ਕਮਿਸ਼ਨਰਾਂ ਨਾਲ ਸਾਂਝੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਸਰਕਾਰ ਵਲੋਂ ਆਗਿਆ ਹਾਸਿਲ ਹੋਣ ਤੋਂ ਬਾਅਦ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ
ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਭੇਜਿਆ ਹੈ। ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਸਰਕਾਰ ਵਲੋਂ 12 ਅਗਸਤ ਨੂੰ ਇੰਟਰਨੈਸ਼ਨਲ ਯੂਥ ਦਿਵਸ ਮੌਕੇ ਸਕੂਲ ਸਿੱਖਿਆ ਵਿਭਾਗ ਵਲੋਂ 12ਵੀਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਮਾਰਟਫੋਨ ਦਿੱਤੇ ਜਾਣਗੇ। ਡਿਪਟੀ ਕਮਿਸ਼ਨਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਕੋਵਿਡ-19 ਕਾਰਨ ਸਾਰੀਆਂ ਸਾਵਧਾਨੀਆਂ ਵਰਤਦਿਆਂ ਸਹੀ ਜਗ੍ਹਾ ‘ਤੇ ਛੋਟਾ ਜਿਹਾ ਪ੍ਰੋਗਰਾਮ ਆਯੋਜਿਤ ਕੀਤਾ ਜਾਵੇ। ਕਾਂਗਰਸ ਪਾਰਟੀ ਨੇ 2017 ਦੀਆਂ ਚੋਣਾਂ ਦੇ ਮੈਨੀਫੈਸਟੋ ਵਿਚ ਨੌਜਵਾਨਾਂ ਨੂੰ ਸਮਾਰਟਫ਼ੋਨ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਪੂਰਾ ਨਾ ਕਰਨ ਨੂੰ ਲੈ ਕੇ ਅਕਸਰ ਵਿ ਰੋ ਧੀ ਧਿ ਰ ਵਲੋਂ
ਸਰਕਾਰ ਦੀ ਕਿਰਕਿਰੀ ਕੀਤੀ ਜਾਂਦੀ ਰਹੀ ਹੈ। ਕਿਸ ਜ਼ਿਲ੍ਹੇ ‘ਚ ਕਿੰਨੇ ਸਮਾਰਟਫ਼ੋਨ ਦਿੱਤੇ ਜਾਣਗੇ: ਅੰਮ੍ਰਿਤਸਰ – 13471, ਬਰਨਾਲਾ – 3792, ਬਠਿੰਡਾ – 8955, ਫਰੀਦਕੋਟ – 3812, ਫ਼ਤਹਿਗੜ੍ਹ ਸਾਹਿਬ – 3991, ਫਾਜ਼ਿਲਕਾ – 8663, ਫਿਰੋਜ਼ਪੁਰ – 5168,ਗੁਰਦਾਸਪੁਰ – 12703, ਹੁਸ਼ਿਆਰਪੁਰ – 10584,ਜਲੰਧਰ – 11894,ਕਪੂਰਥਲਾ – 4306, ਲੁਧਿਆਣਾ – 16682, ਮਾਨਸਾ – 6227, ਮੋਗਾ – 6348, ਸ਼੍ਰੀ ਮੁਕਤਸਰ ਸਾਹਿਬ – 6175,ਪਟਿਆਲਾ – 13926, ਪਠਾਨਕੋਟ – 5283, ਰੂਪਨਗਰ – 4721, ਸੰਗਰੂਰ – 11179, ਐੱਸ. ਏ. ਐੱਸ. ਨਗਰ – 5686, ਐੱਸ. ਬੀ. ਐੱਸ. ਨਗਰ -3762 ਤਰਨਤਾਰਨ – 6417।
