News

ਪੰਜਾਬ ਦੇ ਮੁੱਖ ਮੰਤਰੀ ਦਾ ਵੱਡਾ ਬਿਆਨ, ‘ਮੈਂ ਅਗਲੀਆਂ ਚੋਣਾਂ ਲੜਾਂਗਾ’

ਪੰਜਾਬ ਵਿੱਚ 2022 ਵਿੱਚ ਵਿਧਾਨ ਸਭਾ ਹੋਣ ਜਾ ਰਹੀਆਂ ਹਨ। ਜਿਸ ਦੇ ਚਲਦੇ ਸਾਰੀਆਂ ਪਾਰਟੀਆਂ ਨੇ ਹੁਣ ਤੋਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਵੀ ਸਾਹਮਣੇ ਆ ਗਿਆ ਹੈ। ਉਹਨਾਂ ਕਿਹਾ ਕਿ ਉਹ ਅਗਲੀਆਂ ਚੋਣਾਂ ਲੜਨ ਜਾ ਰਹੇ ਹਨ।

ਉਹਨਾਂ ਖ਼ੁਦ ਸੋਮਵਾਰ ਨੂੰ ਇਸ ਦਾ ਖੁਲਾਸਾ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਉਹ ਅਗਲੀਆਂ ਚੋਣਾਂ ਲੜਨਗੇ। ਇੱਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਾਲ 2017 ਵਿੱਚ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਮੁੱਖ ਮੰਤਰੀ ਵਜੋਂ ਉਹਨਾਂ ਦਾ ਇਹ ਆਖਰੀ ਕਾਰਜਕਾਲ ਹੋਵੇਗਾ।

ਐਕਸਪ੍ਰੈਸ ਅੱਡਾ ’ਤੇ ਆਯੋਜਿਤ ਚਰਚਾ ਵਿੱਚ ਸ਼ਾਮਲ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਸਾਲ 2017 ਵਿੱਚ ਆਖਰੀ ਕਾਰਜਕਾਲ ਦੇ ਬਿਆਨ ਬਾਰੇ ਸਵਾਲ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਮੈਂ ਅਪਣੇ ਸੂਬੇ ਨਾਲ ਰਹਿਣ ਲਈ ਦੋ ਵਾਰ ਸੰਸਦ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਰਾਜ ਦੀ ਸਹਾਇਤਾ ਕਰਨਾ ਮੇਰਾ ਫਰਜ਼ ਹੈ। ਰਾਜਨੀਤੀ ਵਿੱਚ ਇਹ ਮੇਰਾ 52ਵਾਂ ਸਾਲ ਹੈ ਅਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਨੂੰ ਉਦਯੋਗਿਕ ਅਤੇ ਖੇਤੀਬਾੜੀ ਦੇ ਗੜਬੜ ਤੋਂ ਬਾਹਰ ਕੱਢਣਾ ਮੇਰੀ ਜ਼ਿੰਮੇਵਾਰੀ ਹੈ।

Click to comment

Leave a Reply

Your email address will not be published. Required fields are marked *

Most Popular

To Top