News

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ, ਪੰਜਾਬੀਆਂ ਨੂੰ ਮਿਲੇਗੀ 3 ਰੁਪਏ ਸਸਤੀ ਬਿਜਲੀ

ਮੁੱਖ ਮੰਤਰੀ ਚੰਨੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਬਿਜਲੀ ਸਬੰਧੀ ਉਹਨਾਂ ਵੱਲੋਂ ਸਰਵੇ ਕਰਵਾਇਆ ਗਿਆ ਜਿਸ ਦਾ ਨਤੀਜਾ ਨਿਕਲ ਕੇ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਲੋਕ ਮੁਫ਼ਤ ਨਹੀਂ ਸਗੋਂ ਸਸਤੀ ਬਿਜਲੀ ਚਾਹੁੰਦੀ ਹਨ। ਮੁੱਖ ਮੰਤਰੀ ਚੰਨੀ ਨੇ ਬਿਜਲੀ ਦੇ ਬਿੱਲ ‘ਤੇ ਵੱਡਾ ਐਲਾਨ ਕਰਦੇ ਹੋਏ ਬਿਜਲੀ ਦਰਾਂ ‘ਤੇ 3 ਰੁਪਏ ਕਟੌਤੀ ਦਾ ਐਲਾਨ ਕੀਤਾ ਹੈ।

ਉਹਨਾਂ ਕਿਹਾ ਕਿ 21 ਲੱਖ ਖਪਤਕਾਰਾਂ ਲਈ 200 ਯੂਨਿਟ ਪਹਿਲਾਂ ਹੀ ਮੁਆਫ਼ ਕੀਤੀਆਂ ਹੋਈਆਂ ਹਨ। 2 ਕਿਲੋਵਾਟ ਤੱਕ ਦੇ 53 ਲੱਖ ਖਪਤਕਾਰਾਂ ਦਾ ਪਿਛਲਾ ਬਕਾਇਆ ਮੁਆਫ਼ ਕੀਤਾ ਗਿਆ ਹੈ। ਉਹਨਾਂ ਮੁਤਾਬਿਕ ਕਾਂਗਰਸ ਸਰਕਾਰ ਵੱਲੋਂ ਪਾਰਦਰਸੀ ਢੰਗ ਨਾਲ ਸਾਰੇ ਕੰਮ ਕੀਤੇ ਜਾਣਗੇ।

ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ‘ਚ 3 ਰੁਪਏ ਬਿਜਲੀ ਸਸਤੀ ਕੀਤੀ ਗਈ ਹੈ ਅਤੇ ਨਵੀਆਂ ਦਰਾਂ ਅੱਜ ਤੋਂ ਹੀ ਲਾਗੂ ਹੋਣ ਦੀ ਗੱਲ ਮੁੱਖ ਮੰਤਰੀ ਚੰਨੀ ਵੱਲੋਂ ਕੀਤੀ ਗਈ ਹੈ। ਫਿਲਹਾਲ ਹੁਣ ਦੇਖਣਾ ਮੁੱਖ ਮੰਤਰੀ ਚੰਨੀ ਵੱਲੋਂ ਸਸਤੀ ਕੀਤੀ ਗਈ 3 ਰੁਪਏ ਬਿਜਲੀ ‘ਤੇ ਹੁਣ ਪੰਜਾਬ ਦੇ ਲੋਕਾਂ ਦਾ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਇਸ ‘ਤੇ ਨਜ਼ਰ ਬਣੀ ਹੋਵੇਗੀ। ਉਹਨਾਂ ਕਿਹਾ ਕਿ, ਪਾਵਰ ਚੇਂਜ ਤੋਂ 2 ਰੁਪਏ 33 ਪੈਸੇ ਬਿਜਲੀ ਮਿਲੀ ਹੈ।

Click to comment

Leave a Reply

Your email address will not be published.

Most Popular

To Top