News

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਰਾਮ ਮੰਦਰ ਲਈ ਇੰਨੇ ਰੁਪਏ ਦਾ ਦਿੱਤਾ ਚੈੱਕ

ਰਾਮ ਮੰਦਰ ਦੀ ਤਿਆਰੀ ਜ਼ੋਰਾਂ-ਸ਼ੋਰਾਂ ’ਤੇ ਚੱਲ ਰਹੀ ਹੈ। ਇਸ ਦੇ ਲਈ ਹੁਣ ਤਕ 2500 ਕਰੋੜ ਰੁਪਏ ਇਕੱਤਰ ਹੋ ਗਏ ਹਨ। ਅਗਲੇ ਤਿੰਨ ਸਾਲਾਂ ਵਿੱਚ ਰਾਮ ਮੰਦਰ ਦਾ ਨਿਰਮਾਣ ਕਾਰਜ ਪੂਰਾ ਹੋਣ ਦੀ ਉਮੀਦ ਹੈ। ਰਾਮ ਮੰਦਰ ਦੀ ਉਸਾਰੀ ਦੀ ਤਿਆਰੀ ਦੀ ਜਾਣਕਾਰੀ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਦਿੱਤੀ।

Ayodhya Ram Mandir will be ready in 3 years, says temple trust secretary  Champat Rai | Uttar Pradesh News | Zee News

ਉੱਥੇ ਹੀ ਵੱਡੀ ਖ਼ਬਰ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਯੋਧਿਆ ਰਾਮ ਮੰਦਰ ਦੀ ਉਸਾਰੀ ਲਈ 2 ਲੱਖ ਰੁਪਏ ਦਾਨ ਵਜੋਂ ਦਿੱਤੇ ਹਨ। ਉਹਨਾਂ ਨੇ ਰਕਮ ਦਾ ਚੈੱਕ ਮੰਦਰ ਨਿਰਮਾਣ ਕਮੇਟੀ ਦੇ ਅਧਿਕਾਰੀਆਂ ਨੂੰ ਸੌਂਪਿਆ ਹੈ। ਉੱਥੇ ਹੀ ਹੋਰਨਾਂ ਸੂਬਿਆਂ ਤੋਂ ਵੀ ਪੈਸੇ ਦਾਨ ਕੀਤੇ ਗਏ ਹਨ।

ਰਾਜਸਥਾਨ ਨੇ ਵੀ ਮੰਦਰ ਲਈ ਰਕਮ ਦਾਨ ਕੀਤੀ ਹੈ। ਤਮਿਲਨਾਡੂ ਤੋਂ 85 ਕਰੋੜ, ਕੇਰਲਾ ਤੋਂ 13 ਕਰੋੜ ਪ੍ਰਾਪਤ ਹੋਏ ਹਨ। ਉੱਥੇ ਹੀ ਉੱਤਰ-ਪੂਰਬੀ ਰਾਜਾਂ ‘ਚ ਅਰੁਣਾਚਲ ਪ੍ਰਦੇਸ਼ ਤੋਂ 4.5 ਕਰੋੜ, ਮਨੀਪੁਰ ਤੋਂ 2 ਕਰੋੜ, ਮਿਜ਼ੋਰਮ ਤੋਂ 21 ਲੱਖ, ਨਾਗਾਲੈਂਡ ਤੋਂ 28 ਲੱਖ ਅਤੇ ਮੇਘਾਲਿਆ ਤੋਂ 85 ਲੱਖ ਰੁਪਏ ਪ੍ਰਾਪਤ ਹੋਏ ਹਨ।

Click to comment

Leave a Reply

Your email address will not be published. Required fields are marked *

Most Popular

To Top