Punjab

ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਦੇ ਪਿੰਡ ਤੋਂ ਆਈ ਇਹ ਵੱਡੀ ਖ਼ਬਰ

ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਦੇ ਪਿੰਡ ਤੋਂ ਚੰਗੀ ਖ਼ਬਰ ਸਾਹਮਣੇ ਆਈ ਹੈ। ਬੱਬੂ ਮਾਨ ਦੇ ਪਿੰਡ ਖੰਟ ਵਿੱਚ ਗ੍ਰਾਮ ਪੰਚਾਇਤ ਵੱਲੋਂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਮਸਾ ਪਾਸ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਮਾਨ ਨੇ ਅਪਣੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਉਂਟ ਤੇ ਦਿੱਤੀ ਹੈ।

ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, “ਗ੍ਰਾਮ ਪੰਚਾਇਤ ਪਿੰਡ ਖੰਟ ਵੱਲੋਂ ਕਾਲੇ ਕਾਨੂੰਨ ਦੇ ਵਿਰੋਧ ਵਿੱਚ ਮਤਾ ਪਾਸ।” ਨਵੇਂ ਖੇਤੀ ਬਿੱਲਾਂ ਵਿਰੁੱਧ ਸੰਘਰਸ਼ ਵਿੱਚ ਬੱਬੂ ਮਾਨ ਵੀ ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਹਨ।

ਇਹ ਵੀ ਪੜ੍ਹੋ: ਇਸ ਪਿੰਡ ਨੇ ਭਾਜਪਾ ਲੀਡਰਾਂ ਖ਼ਿਲਾਫ਼ ਲਿਆ ਵੱਡਾ ਫ਼ੈਸਲਾ, ਭਾਜਪਾ ਲੀਡਰ ਇਸ ਪਿੰਡ ਵੱਲ ਨਾ ਹੀ ਕਰਨ ਮੂੰਹ

ਕੁੱਝ ਦਿਨਾਂ ਪਹਿਲਾਂ ਬੱਬੂ ਮਾਨ ਨੇ ਏਕੇ ਦਾ ਸੁਨੇਹਾ ਦਿੰਦੇ ਹੋਏ ਲਿਖਿਆ ਸੀ, “ਕਲਮਾਂ ਨੂੰ ਆਜੋ ਅਸਲਾ ਬਣਾ ਲਈਏ, ਕੱਠੇ ਹੋ ਕੇ ਪੂੰਜੀਪਤੀ ਆਜੋ ਅੱਗੇ ਲਾ ਲਈਏ, 25 ਤਰੀਕ ਨੂੰ ਜਾਮ ਜੜਾਂਗੇ, ਗੱਲ ਨਾ ਬਣੀ ਤਾਂ ਲੰਮੀ ਲੜਾਈ ਲੜਾਂਗੇ। ਉਹਨਾਂ ਇਕਜੁਟਤਾ ਦਾ ਸੁਨੇਹਾ ਦਿੰਦੇ ਹੋਏ ਕਿਹਾ,  “ਕੈੜੇ ਹੋ ਜਾਓ।”

ਜ਼ਿਕਰਯੋਗ ਹੈ ਕਿ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਦੇ ਲੋਕਾਂ ਦਾ ਰੋਸ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਉੱਥੇ ਹੀ ਅੱਜ ਪੰਜਾਬੀ ਕਲਾਕਾਰ ਵੀ ਕਿਸਾਨਾਂ ਦੇ ਹੱਕ ‘ਚ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ। 25 ਸਤੰਬਰ ਨੂੰ ਕਿਸਾਨਾਂ ਦੇ ਹੱਕ ਨਿੱਤਰੇ ਪੰਜਾਬੀ ਕਲਾਕਾਰਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਕਿਸਾਨ ਸਿਰਫ਼ ਇਕੱਲੇ ਨਹੀਂ ਹਨ ਸਗੋਂ ਕਿਸਾਨਾਂ ਨਾਲ ਪੂਰਾ ਕਲਾਕਾਰ ਭਾਈਚਾਰਾ ਮੋਢਾ ਨਾਲ ਜੋੜ ਕੇ ਖੜ੍ਹਾ ਹੈ।

ਮਾਨਸਾ, ਨਾਭਾ ਤੇ ਸ਼ੰਭੂ ਬਾਰਡਰ ਤੋਂ ਬਾਅਦ ਹੁਣ ਕਿਸਾਨ ਜੱਥੇਬੰਦੀਆਂ ਅਤੇ ਕਲਾਕਾਰਾਂ ਵੱਲੋਂ ਬਟਾਲਾ ਵਿਖੇ ਅੱਜ ਵੱਡੇ ਪੱਧਰ ਉੱਤੇ ਧਰਨਾ ਲਾਇਆ ਜਾ ਰਿਹਾ ਹੈ। ਦੱਸ ਦਈਏ ਕਿ ਅੱਜ ਸ਼ਹੀਦ ਭਗਤ ਸਿੰਘ ਦਾ ਜਨਮਦਿਨ। ਪੱਗੜੀ ਸੰਭਾਲ ਓ ਜੱਟਾ ਲਹਿਰ ਰਾਹੀਂ ਅੱਜ ਕਲਾਕਾਰ ਸਰਕਾਰ ਦੇ ਕੰਨਾਂ ਵਿਚ ਆਵਾਜ਼ ਪਹੁੰਚਾਉਣਗੇ।

ਇਹ ਵੀ ਪੜ੍ਹੋ: ਕਿਸਾਨਾਂ ਦੀ ਲੜਾਈ ਅਸੀਂ ਲੜਾਂਗੇ ਵੀ ਤੇ ਜਿੱਤਾਂਗੇ ਵੀ: ਹਰੀਸ਼ ਰਾਵਤ

ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ। ਇਸ ਪੋਸਟ ਸਾਂਝੀ ਕਰਦਿਆਂ ਰਣਜੀਤ ਬਾਵਾ ਲਿਖਦੇ ਹਨ – ਗੱਲ ਇਹ ਹੈ ਕਿ ਹੁਣ ਨਾ ਇਕੱਠੇ ਹੋਏ ਤੇ ਕਦੇ ਹੋਣਾ, ਇਸ ਤੋਂ ਬਾਅਦ ਸਾਰੇ ਇੱਕ ਵੱਡਾ ਧਰਨਾ ਦਿੱਲੀ ਵੱਲ ਲਾਵਾਂਗੇ। ਕਲਾਕਾਰ ਭਰਾ ਸਾਰੇ ਕਿਸਾਨਾਂ ਦੇ ਪੁੱਤ ਬਣ ਕੇ ਇਸ ਸਮੇਂ ਕਿਸਾਨ ਨਾਲ ਪੂਰਾ ਪੰਜਾਬ ਖੜ੍ਹਾ ਹੈ।

ਸਾਰੇ ਇਸ ਧਰਨੇ ਉੱਤੇ ਆ ਰਹੇ, ਮੈਂ ਬੇਨਤੀ ਕਰਦਾ ਸਾਰੇ ਬਿਨਾ ਕਿਸੇ ਮਤਲਬ ਤੋਂ ਅਤੇ ਨਫ਼ਰਤ ਛੱਡ ਕੇ ਇਸ ਵਿਚ ਸ਼ਾਮਿਲ ਹੋਵੋ। ਬਹੁਤ ਸਾਰੇ ਕਲਾਕਾਰ ਵੀਰ ਸ਼ਾਮਿਲ ਹੋ ਰਹੇ। ਸਾਰੇ ਗੁਰਦਾਸਪੁਰ ਅੰਮ੍ਰਿਤਸਰ ਵਾਲੇ ਸਾਰੇ ਵੀਰ ਜ਼ਰੂਰ ਪਹੁੰਚਣ। ਸਾਰਿਆਂ ਦੇ ਹੱਕਾਂ ਦਾ ਮਸਲਾ ਹੈ।

ਇਸ ਧਰਨੇ ਵਿਚ ਪੰਜਾਬੀ ਗਾਇਕ ਰਣਜੀਤ ਬਾਵਾ ਤੋਂ ਇਲਾਵਾ ਹਰਭਜਨ ਮਾਨ, ਹਰਜੀਤ ਹਰਮਨ, ਰਵਿੰਦਰ ਗਰੇਵਾਲ, ਤਰਸੇਮ ਜੱਸੜ, ਐਮੀ ਵਿਰਕ, ਜੱਸ ਬਾਜਵਾ, ਸਿੱਪੀ ਗਿੱਲ, ਹਰਫ਼ ਚੀਮਾ, ਅਵਕਾਸ਼ ਮਾਨ, ਗੁਰਵਿੰਦਰ ਬਰਾੜ, ਬੀ.ਜੇ. ਰੰਧਾਵਾ, ਜੋਰਡਨ ਸੰਧੂ, ਕਾਬਲ ਸਰੂਪਵਾਲੀ ਤੇ ਹੈਪੀ ਬੋਪਾਰਾਏ ਸਮੇਤ ਕਈ ਨਾਮੀ ਕਲਾਕਾਰ ਪਹੁੰਚ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top