Business

ਪੰਜਾਬ ਦੇ ਬੁਢਾਪਾ ਪੈਨਸ਼ਨ ਘਪਲੇ ਦੀ ਪੂਰੀ ਰਿਪੋਰਟ ਵੇਖੋ ਕਿਹੜੇ ਜ਼ਿਲ੍ਹੇ ਦੇ ਕਿੰਨੇ ਨਕਲੀ ਬਜ਼ੁਰਗ

ਸਪੈਸ਼ਲ ਰਿਪੋਰਟ ‘ਚ ਅੱਜ ਅਸੀਂ ਗੱਲ ਕਰਾਂਗੇ ਬੁਢਾਪਾ ਪੈਨਸ਼ਨ ਦੀ। ਜੋ ਹੁਣ ਪੰਜਾਬ ਦੇ 70 ਹਜ਼ਾਰ ਫ਼ਰਜ਼ੀ ਬਜ਼ੁਰਗਾਂ ਨੂੰ ਵਾਪਸ ਮੋੜਨੀ ਪਵੇਗੀ ਤੇ ਇਹ ਪੈਨਸ਼ਨ ਦੀ ਰਕਮ ਕਰੀਬ 1 ਅਰਬ 62 ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਇਸ ‘ਤੇ ਸਿਆਸਤ ਹੋਣੀ ਲਾਜ਼ਮੀ ਸੀ ਤੇ ਹੋ ਵੀ ਰਹੀ ਹੈ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀ ਪ੍ਰਤੀਕਿਰਿਆ ਵੀ ਸੁਣਾਵਾਂਗੇ ਪਹਿਲਾਂ ਇਹ ਪੂਰੀ ਡਿਟੇਲ ‘ਚ ਜਾਣ ਲਓ ਕਿ ਕਿਹੜੇ ਸ਼ਹਿਰ ਦੇ ਕਿੰਨੇ ਫਰਜ਼ੀ ਬਜ਼ੁਰਗ ਬਣਾ ਕੇ ਪੈਨਸ਼ਨ ਹੜੱਪੀ ਗਈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ਪਟਿਆਲਾ ‘ਚ ਕੁੱਲ 6 ਹਜ਼ਾਰ 528 ਕੇਸ ਹਨ। ਜਿੰਨਾਂ ਤੋਂ 19.63 ਕਰੋੜ ਰੁਪਏ ਵਸੂਲੇ ਜਾਣਗੇ। ਦਰਅਸਲ ਪੰਜਾਬ ਸਰਕਾਰ ਨੇ ਸਾਲ 2017 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜਿਸ ਦੇ ਤਹਿਤ ਕਰਵਾਈ ਪੜਤਾਲ ਦੌਰਾਨ ਹੁਣ ਤੱਕ ਸੂਬੇ ‘ਚ ਬੁਢਾਪਾ ਪੈਨਸ਼ਨ ਦੇ 70 ਹਜ਼ਾਰ ਤੋਂ ਵੱਧ ਲਾਭਪਾਤਰੀ ਅਯੋਗ ਪਾਏ ਗਏ ਹਨ।

ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

Click to comment

Leave a Reply

Your email address will not be published.

Most Popular

To Top