News

ਪੰਜਾਬ ਦੇ ਪਿੰਡਾਂ ‘ਚ ਵਧੇ ਕੋਰੋਨਾ ਦੇ ਕੇਸ, ਪਰੇਸ਼ਾਨ ਕਰ ਦੇਣਗੇ ਅੰਕੜੇ

ਪੰਜਾਬ ਦੇ ਸ਼ਹਿਰੀ ਇਲਾਕਿਆਂ ਦੇ ਨਾਲ-ਨਾਲ ਹੁਣ ਪੇਂਡੂ ਖੇਤਰਾਂ ਵਿੱਚ ਵੀ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ। ਸ਼ਹਿਰੀ ਖੇਤਰਾਂ ਨਾਲੋਂ ਪੇਂਡੂ ਖੇਤਰਾਂ ਦੀ ਮੌਤ ਦਰ ਦੀ ਫ਼ੀਸਦੀ ਪਰੇਸਾਨ ਕਰ ਦੇਣ ਵਾਲੀ ਹੈ। ਪਿਛਲੇ 10 ਦਿਨਾਂ ਵਿੱਚ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਕੋਰੋਨਾ ਵਾਇਰਸ ਕਾਰਨ 50 ਲੋਕਾਂ ਦੀ ਮੌਤ ਹੋ ਗਈ।

Corona cases in India: Over 3.16 lakh new Covid-19 cases in India, highest  ever for any country | India News - Times of India

ਕੋਰੋਨਾ ਸਬੰਧੀ ਜਾਣਕਾਰੀ ਦੇਣ ਵਾਲੇ ਜ਼ਿਲ੍ਹਾ ਮਹਾਮਾਰੀ ਵਿਗਿਆਨੀ ਡਾ. ਸੁਮਿਤ ਸਿੰਘ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਮੌਦ ਦੀ ਗਿਣਤੀ ਕੁੱਲ ਗਿਣਤੀ ਦਾ ਕਰੀਬ 34 ਫ਼ੀ ਸਦੀ ਬਣਦੀ ਹੈ। ਪਿੰਡਾਂ ਵਿੱਚ ਕੋਰੋਨਾ ਕਾਰਨ ਮੌਤ ਦਰ 2.86 ਫ਼ੀਸਦੀ  ਹੈ ਜਦਕਿ ਸ਼ਹਿਰੀ ਇਲਾਕਿਆਂ ਵਿੱਚ ਇਹ ਦਰ 1.73 ਫ਼ੀਸਦੀ ਹੈ ਜੋ ਕਿ ਪਿੰਡਾਂ ਦੀ ਮੌਤ ਦਰ ਦੀ ਫ਼ੀਸਦੀ ਨਾਲੋਂ ਕਿਤੇ ਘੱਟ ਹੈ।

ਪਿੰਡਾਂ ‘ਚ ਲੋਕ ਉਦੋਂ ਤੱਕ ਕੋਰੋਨਾ ਜਾਂਚ ਅਤੇ ਇਲਾਜ ਲਈ ਹਸਪਤਾਲਾਂ ਜਾਂ ਡਾਕਟਰਾਂ ਕੋਲ ਨਹੀਂ ਜਾਂਦੇ, ਜਦੋਂ ਤੱਕ ਉਨ੍ਹਾਂ ਦੀ ਹਾਲਤ ਗੰਭੀਰ ਨਹੀਂ ਹੋ ਜਾਂਦੀ। ਇਸ ਦਾ ਇਕ ਕਾਰਨ ਪੇਂਡੂ ਇਲਾਕਿਆਂ ‘ਚ ਸਿਹਤ ਸਹੂਲਤਾਂ ਦਾ ਘੱਟ ਹੋਣਾ ਵੀ ਹੈ। ਇਕ ਸਿਹਤ ਅਧਿਕਾਰੀ ਨੇ ਕਿਹਾ ਹੈ ਕਿ ਪੇਂਡੂ ਇਲਾਕਿਆਂ ‘ਚ ਸਿਰਫ ਕੁੱਝ ਕੁ ਲੋਕ ਟੈਸਟਿੰਗ ਕਰਵਾ ਰਹੇ ਹਨ।

ਦਸ ਦਈਏ ਕਿ ਪੰਜਾਬ ਵਿੱਚ ਕੋਰੋਨਾ ਸੰਕਟ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਪੰਜਾਬ ਸਰਕਾਰ ਨੇ ਲਗਾਤਾਰ ਕੇਂਦਰ ਤੋਂ ਢੁਕਵੀਂ ਆਕਸੀਜਨ ਸਪਲਾਈ ਦੀ ਮੰਗ ਕੀਤੀ ਹੈ। ਕੇਂਦਰ ਨੇ ਗੁਜਰਾਤ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਪੰਜਾਬ ਨੂੰ 20 ਮੀਟ੍ਰਿਕ ਟਨ ਵਾਧੂ ਆਕਸੀਜਨ ਦੇਵੇ। ਇਹ ਆਕਸੀਜਨ ਕੰਟੇਨਰ ਸੜਕ ਦੁਆਰਾ ਲਿਆਂਦਾ ਜਾ ਰਿਹਾ ਹੈ, ਜਿਸ ਵਿਚ ਢਾਈ ਦਿਨ ਲੱਗ ਸਕਦੇ ਹਨ।

Click to comment

Leave a Reply

Your email address will not be published. Required fields are marked *

Most Popular

To Top