News

ਪੰਜਾਬ ਦੇ ਥਰਮਲ ਪਲਾਂਟ ਦਾ ਇੱਕ-ਇੱਕ ਯੂਨਿਟ ਫਿਰ ਹੋਇਆ ਬੰਦ

ਇਸ ਸਮੇਂ ਪੰਜਾਬ ਬਿਜਲੀ ਦੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਤਲਵੰਡੀ ਸਾਬੋ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਇੱਕ-ਇੱਕ ਯੂਨਿਟ ਮੁੜ ਤੋਂ  ਬੰਦ ਹੋ ਗਿਆ ਹੈ ਜਿਸ ਕਾਰਨ ਬਿਜਲੀ ਉਤਪਾਦਨ ਵਿੱਚ ਵੱਡੀ ਕਈ ਸਾਹਮਣੇ ਆਈ ਹੈ। ਤਲਵੰਡੀ ਸਾਬੋ ਦੇ 660 ਮੈਗਾਵਾਟ ਦੇ ਦੋ ਯੂਨਿਟ, ਰੋਪੜ ਪਲਾਂਟ ਦਾ 210 ਮੈਗਾਵਾਟ ਦਾ ਇੱਕ ਯੂਨਿਟ ਅਤੇ ਲਹਿਰਾ ਮੁਹੱਬਤ ਪਲਾਂਟ ਦੇ 210 ਮੈਗਾਵਾਟ ਤੇ 250 ਮੈਗਾਵਾਟ ਵਾਲੇ ਯੂਨਿਟ ਬੰਦ ਹਨ।

Why India's Deadly Coal-Power Plants Will Continue Polluting

ਇਹਨਾਂ ਪਲਾਂਟਾਂ ਦੇ ਯੂਨਿਟ ਬੰਦ ਹੋਣ ਨਾਲ ਪਾਵਰਕੌਮ ਨੇ ਬਿਜਲੀ ਉਤਪਾਦਨ ਵਿੱਚ ਵੱਡੀ ਕਮੀ ਦਰਜ ਕੀਤੀ ਹੈ, ਜਿਸ ਨਾਲ ਪੰਜਾਬ ਵਿੱਚ ਬਿਜਲੀ ਦੀ ਮੰਗ ਪੂਰੀ ਕਰਨਾ ਹੋਰ ਵੀ ਔਖਾ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਕੋਲੇ ਦੀ ਕਮੀ ਹੋਣ ਕਰ ਕੇ ਜਿੱਥੇ ਇੱਕ ਪਾਸੇ ਪਾਵਰਕੌਮ ਬਾਹਰੋਂ ਮਹਿੰਗੀ ਬਿਜਲੀ ਖਰੀਦ ਰਿਹਾ ਹੈ, ਉੱਥੇ ਹੀ ਮੰਗ ਪੂਰੀ ਨਾ ਹੋਣ ਕਰ ਕੇ ਲੋਕਾਂ ਨੂੰ ਪਾਵਰ ਕੱਟਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।

ਹੁਣ ਫਿਰ ਤੋਂ ਬਿਜਲੀ ਉਤਪਾਦਨ ਘਟਣ ਕਾਰਨ ਸੂਬੇ ਨੂੰ ਬਿਜਲੀ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ  ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕੌਮ ) ਨੇ ਕੋਲਾ ਸੰਕਟ ਨਾਲ ਨਜਿੱਠਣ ਲਈ 311 ਕਰੋੜ ਦੀ ਬਿਜਲੀ 13 ਦਿਨਾਂ ਵਿਚ ਖ਼ਰੀਦੀ ਹੈ। ਸੂਤਰਾਂ ਅਨੁਸਾਰ ਪਾਵਰਕਾਮ ਨੇ 12 ਅਕਤੂਬਰ ਨੂੰ 36.42 ਕਰੋੜ ਰੁਪਏ ਦੀ ਬਿਜਲੀ ਖ਼ਰੀਦੀ, ਜਦੋਂ ਕਿ 13 ਅਕਤੂਬਰ ਨੂੰ 30 ਕਰੋੜ ਦੀ ਬਿਜਲੀ ਖ਼ਰੀਦੀ ਗਈ ਹੈ। 

Click to comment

Leave a Reply

Your email address will not be published.

Most Popular

To Top