ਪੰਜਾਬ ਦੇ ਘਰੇਲੂ ਬਿਜਲੀ ਬਿੱਲਾਂ ਨੂੰ ਲੈ ਕੇ ਆਈ ਵੱਡੀ ਖ਼ਬਰ!

 ਪੰਜਾਬ ਦੇ ਘਰੇਲੂ ਬਿਜਲੀ ਬਿੱਲਾਂ ਨੂੰ ਲੈ ਕੇ ਆਈ ਵੱਡੀ ਖ਼ਬਰ!

ਪੰਜਾਬ ਦੇ ਘਰੇਲੂ ਅਤੇ ਗ਼ੈਰ-ਰਿਹਾਇਸ਼ੀ ਖ਼ਪਤਕਾਰਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਬਿਜਲੀ ਦੇ ਬਿੱਲ ਮਹੀਨਾਵਾਰ ਆਉਣੇ ਸ਼ੁਰੂ ਹੋ ਜਾਣਗੇ। ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਇਹ ਸਕੀਮ ਕਦੋਂ ਤੋਂ ਲਾਗੂ ਹੋਵੇਗੀ ਪਰ ਪੰਜਾਬ ਪਾਵਰਕਾਮ ਦੇ ਚੀਫ਼ ਇੰਜਨੀਅਰ ਕਰਮਸ਼ੀਅਲ ਨੇ ਇਸ ਸਬੰਧੀ ਸਾਰੇ ਇੰਜਨੀਅਰ-ਇਨ-ਚੀਫ਼/ਚੀਫ਼ ਇੰਜੀਨੀਅਰ ਅਤੇ ਚੀਫ਼ ਇੰਜੀਨੀਅਰ ਆਈ ਟੀ ਨੂੰ ਜ਼ਰੂਰੀ ਸਰਕੂਲਰ ਜਾਰੀ ਕਰ ਦਿੱਤਾ ਹੈ।

Power reforms: Instal prepaid meters or lose funds, Modi govt tells Punjab

ਸਰਕੂਲਰ ਮੁਤਾਬਕ ਘਰੇਲੂ ਬਿਜਲੀ ਖ਼ਪਤਕਾਰਾਂ ਅਤੇ ਗ਼ੈਰ-ਰਿਹਾਇਸ਼ੀ ਖ਼ਪਤਕਾਰਾਂ ਦੇ ਮਹੀਨਾਵਾਰ ਬਿਜਲੀ ਖ਼ਪਤ ਦੇ ਬਿੱਲ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਹਨਾਂ ਦਾ ਬਿਜਲੀ ਦਾ ਲੋਡ 7 ਕਿਲੋਵਾਟ ਤੋਂ 10 ਕਿਲੋਵਾਟ ਵਿਚਕਾਰ ਹੈ। 10 ਕਿਲੋਵਾਟ ਤੋਂ ਵੱਧ ਬਿਜਲੀ ਲੋਡ ਵਾਲੇ ਖ਼ਪਤਕਾਰਾਂ ਨੂੰ ਮਹੀਨਾਵਾਰ ਬਿੱਲ ਪਹਿਲਾਂ ਹੀ ਜਾਰੀ ਜਾ ਰਹੇ ਹਨ।

ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਐਸਡੀਓ/ਐਕਸੀਅਨ ਇਹ ਯਕੀਨੀ ਬਣਾਵੇਗਾ ਕਿ ਕਨੈਕਟਿੰਗ ਲੋਡ ਦੀ ਸਹੀ ਜਾਣਕਾਰੀ ਖੇਤਰੀ ਮੀਟਰ ਰੀਡਰ ਵੱਲੋਂ ਦਿੱਤੀ ਗਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ 7 ਕਿਲੋਵਾਟ ਤੋਂ 10 ਕਿਲੋਵਾਟ ਬਿਜਲੀ ਬੋਰਡ ਲੋਡ ਵਾਲੇ ਖ਼ਪਤਕਾਰਾਂ ਨੂੰ ਮਹੀਨਾਵਾਰ ਬਿਜਲੀ ਬਿੱਲ ਜਾਰੀ ਕੀਤਾ ਜਾਵੇ।

 

Leave a Reply

Your email address will not be published.