Punjab

ਪੰਜਾਬ ਦੇ ਕਿਸਾਨ ਅੰਦੋਲਨ ਕਾਰਨ ਰੇਲਵੇ ਨੂੰ ਹੋਇਆ 2200 ਕਰੋੜ ਦਾ ਨੁਕਸਾਨ

ਪੰਜਾਬ ਵਿੱਚ ਕਿਸਾਨਾਂ ਦੇ ਅੰਦੋਲਨ ਦੇ ਕਾਰਨ ਰੇਲਵੇ ਨੂੰ 2200 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਰੇਲ ਵਿਭਾਗ ਦੇ ਅਧਿਕਾਰਿਕ ਸੂਤਰਾਂ ਨੇ ਸ਼ੁੱਕਰਵਾਰ ਨੂੰ ਦਸਿਆ ਕਿ ਪੰਜਾਬ ਦੇ ਅੰਦੋਲਨ ਕਾਰਨ ਰੇਲਵੇ ਨੂੰ ਨੁਕਸਾਨ ਦਾ ਇਹ ਅੰਕੜਾ ਵੀਰਵਾਰ ਤਕ ਦੀ ਸਥਿਤੀ ਦੇ ਅੰਕੜਿਆਂ ਦੇ ਆਧਾਰ ਤੇ ਸਾਹਮਣੇ ਆਇਆ ਹੈ।

ਇਸ ਅੰਕੜੇ ਵਿੱਚ ਰੇਲਵੇ ਦੀ ਸੰਪੱਤੀ ਨੂੰ ਹੋਏ ਨੁਕਸਾਨ ਦਾ ਅਨੁਮਾਨ ਸ਼ਾਮਲ ਨਹੀਂ ਹੈ। ਸੂਤਰਾਂ ਮੁਤਾਬਕ ਇਸ ਬਾਰੇ ਅੰਦੋਲਨ ਖ਼ਤਮ ਹੋਣ ਤੋਂ ਬਾਅਦ ਮੁਲਾਂਕਣ ਕੀਤਾ ਜਾਵੇਗਾ। ਪੰਜਾਬ ਵਿੱਚ ਰੋਜ਼ਾਨਾ ਕਰੀਬ 30 ਰੈਕ ਮਾਲ ਆਉਂਦਾ ਹੈ ਅਤੇ ਲਗਭਗ 40 ਰੈਕ ਮਾਲ ਬਾਹਰ ਜਾਂਦਾ ਹੈ।

ਅੰਦੋਲਨ ਕਾਰਨ ਸੂਬੇ ਨੂੰ ਰੋਜ਼ਾਨਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਅੰਦੋਲਨ ਕਾਰਨ ਮਾਲ ਗੱਡੀਆਂ ਦੇ 33 ਰੈਕ ਪੰਜਾਬ ਦੇ ਅੰਦਰ ਅਤੇ 230 ਰੈਕ ਬਾਹਰ ਫਸ ਗਏ ਹਨ। ਇਸ ਵਿੱਚ 78 ਰੈਕ ਕੋਲਾ, 34 ਰੈਕ ਖਾਦ, 8 ਰੈਕ ਸੀਮੈਂਟ, 8 ਰੈਕ ਪੈਟਰੋਲੀਅਮ ਪਦਾਰਥਾਂ ਅਤੇ 102 ਰੈਕ ਕੰਟੇਨਰ ਸਟੀਲ ਅਤੇ ਹੋਰ ਸਮੱਗਰੀ ਦੇ ਹਨ।

ਧਰਨਿਆਂ ਕਾਰਨ ਮਾਲ ਗੱਡੀਆਂ ਦੇ 3850 ਰੈਕ ਤੇ ਲੋਡ ਨਹੀਂ ਹੋਏ ਜਦਕਿ 2352 ਯਾਤਰੀ ਗੱਡੀਆਂ ਨੂੰ ਰੱਦ ਕਰਨਾ ਪਿਆ ਅਤੇ ਮਾਰਗ ਵੀ ਬਦਲਣਾ ਪਿਆ। ਮਾਲ ਗੱਡੀਆਂ ਵਿੱਚ ਲੋਡ ਨਾ ਹੋਣ ਕਾਰਨ ਰੇਲਵੇ ਨੂੰ ਪ੍ਰਤੀਦਿਨ 14.85 ਕਰੋੜ ਰੁਪਏ ਜਦਕਿ ਯਾਤਰੀ ਗੱਡੀਆਂ ਨਾ ਚੱਲਣ ਕਾਰਨ ਪ੍ਰਤੀ ਗੱਡੀ ਨੂੰ 67 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।  

Click to comment

Leave a Reply

Your email address will not be published. Required fields are marked *

Most Popular

To Top