News

ਪੰਜਾਬ ਦੇ ਕਿਸਾਨਾਂ ਨੇ ਚੁੱਕਿਆ ਧਰਨਾ, ਸੂਬੇ ’ਚ ਫਿਰ ਤੋਂ ਦੌੜਨਗੀਆਂ ਟ੍ਰੇਨਾਂ

ਕਿਸਾਨਾਂ ਦੇ ਧਰਨੇ ਕਾਰਨ ਬੰਦ ਪਈਆਂ ਟ੍ਰੇਨਾਂ ਅੱਜ ਪੂਰੇ ਪੰਜਾਬ ਵਿੱਚ ਬਹਾਲ ਕੀਤੀਆਂ ਜਾ ਰਹੀਆਂ ਹਨ। ਅੱਜ ਤੋਂ ਪੰਜਾਬ ਵਿੱਚ ਯਾਤਰੀ ਅਤੇ ਮਾਲ ਗੱਡੀਆਂ ਦੌੜਨਗੀਆਂ। ਪਿਛਲੇ 50 ਦਿਨਾਂ ਤੋਂ ਪੰਜਾਬ ਵਿੱਚ ਕਿਸਾਨ ਧਰਨਿਆਂ ਕਾਰਨ ਪੰਜਾਬ ਵੱਲ ਜਾਣ ਵਾਲੀਆਂ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ, ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਰੇਲਵੇ ਪੰਜਾਬ ਵੱਲ ਜਾਣ ਵਾਲੀਆਂ ਕਈ ਗੱਡੀਆਂ ਨੂੰ ਡਾਈਵਰਟ ਕੀਤਾ ਗਿਆ ਅਤੇ ਰੱਦ ਕੀਤਾ ਗਿਆ ਸੀ।

ਪਰ ਸੋਮਵਾਰ ਤੋਂ ਰੇਲਵੇ ਨਿਯਮਤ ਸ਼ੈਡਿਊਲ ਤਹਿਤ ਪੰਜਾਬ ਦੇ ਸਾਰੇ ਮਾਰਗਾਂ ‘ਤੇ ਰੇਲਾਂ ਚੱਲਣ ਜਾ ਰਹੀਆਂ ਹਨ। ਕਿਸਾਨਾਂ ਨੇ ਸੋਮਵਾਰ ਤੋਂ ਅਗਲੇ 15 ਦਿਨਾਂ ਲਈ ਪੰਜਾਬ ਵਿਚ ਰੇਲ ਗੱਡੀਆਂ ਚਲਾਉਣ ਦੀ ਆਗਿਆ ਦੇ ਦਿੱਤੀ ਹੈ। ਪੰਜਾਬ ਵਿੱਚ ਸੋਮਵਾਰ ਤੋਂ 34 ਐਕਸਪ੍ਰੈੱਸ ਗੱਡੀਆਂ ਵੱਧ ਤੋਂ ਵੱਧ 60 ਕਿਲੋਮੀਟਰ ਦੀ ਰਫਤਾਰ ਨਾਲ ਚੱਲਣਗੀਆਂ।

ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਗੱਡੀਆਂ ਇਸੇ ਰਫ਼ਤਾਰ ਨਾਲ ਚੱਲਣਗੀਆਂ। ਸੋਮਵਾਰ ਨੂੰ ਰੇਲਵੇ ਵਲੋਂ ਸ਼ੁਰੂਆਤੀ ਪੜਾਅ ਵਿਚ 34 ਲੰਬੀ ਦੂਰੀ ਦੀਆਂ ਰੇਲ ਗੱਡੀਆਂ ਚਲਾਈਆਂ ਜਾਣਗੀਆਂ, ਜਦਕਿ ਸੋਮਵਾਰ ਨੂੰ 44 ਰੇਲ ਗੱਡੀਆਂ ਰੱਦ ਰਹਿਣਗੀਆਂ ਜਿਨ੍ਹਾਂ ਵਿਚ ਸ਼ਤਾਬਦੀ ਅਤੇ ਹੋਰ ਰੇਲ ਗੱਡੀਆਂ ਸ਼ਾਮਲ ਹਨ।

ਰੇਲਵੇ ਵਿਭਾਗ ਵੱਲੋਂ ਟਵੀਟ ਕਰ ਕੇ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਰੇਲ ਸੇਵਾ ਨੂੰ ਮੁੜ ਸ਼ੁਰੂ ਕਰਨ ਲਈ ਲੋੜੀਂਦੀ ਸੰਭਾਲ ਅਤੇ ਜਾਂਚ ਕੀਤੀ ਜਾਵੇਗੀ। ਜਲਦੀ ਹੀ ਰੇਲ ਗੱਡੀਆਂ ਇਸ ਸੂਟ ਤੇ ਸਧਾਰਨ ਤੌਰ ਤੇ ਰੇਲਾਂ ਚੱਲਣੀਆਂ ਸ਼ੁਰੂ ਹੋਣਗੀਆਂ। ਪੰਜਾਬ ਸਰਕਾਰ ਤੋਂ ਜਾਣਕਾਰੀ ਮਿਲੀ ਹੈ ਕਿ ਟ੍ਰੈਕ ਪੂਰੀ ਤਰ੍ਹਾਂ ਖਾਲੀ ਹਨ।

ਇਹਨਾਂ ਰੂਟਾਂ ਤੋਂ ਲੰਘਣ ਵਾਲੀਆਂ ਰੇਲ ਗੱਡੀਆਂ ਨੂ ਸੁਚਾਰੂ ਢੰਗ ਨਾਲ ਚਲਾਇਆ ਜਾ ਸਕਦਾ ਹੈ। ਅਜਿਹੇ ਵਿੱਚ ਰੇਲਵੇ ਯਾਤਰੀਆਂ ਅਤੇ ਮਾਲ ਦੀਆਂ ਰੇਲ ਗੱਡੀਆਂ ਦੀ ਸੇਵਾ ਦੁਬਾਰਾ ਸ਼ੁਰੂ ਕਰ ਸਕਦੀ ਹੈ। ਸ਼ਨੀਵਾਰ ਨੂੰ ਕਿਸਾਨਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੀਐਮ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਕਿ 23 ਨਵੰਬਰ ਦੀ ਰਾਤ ਤੋਂ ਹੀ ਕਿਸਾਨ ਯੂਨੀਅਨ ਨੇ 15 ਦਿਨਾਂ ਲਈ ਰੇਲ ਬੈਰੀਅਰਾਂ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ।

ਕੈਪਟਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਲਈ ਰੇਲ ਪ੍ਰਣਾਲੀ ਦੁਬਾਰਾ ਸ਼ੁਰੂ ਕਰਨ। ਕਿਸਾਨਾਂ ਨੇ ਕਿਹਾ ਸੀ ਕਿ ਜੇ ਸਰਕਾਰ ਉਹਨਾਂ ਦੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਉਹ ਇਸ ਨੂੰ ਫਿਰ ਤੋਂ ਰੋਕਣਗੇ। ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਵਿਰੁਧ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਸੀ ਜਿਸ ਕਰ ਕੇ ਟ੍ਰੇਨ ਸੇਵਾਵਾਂ 24 ਸਤੰਬਰ ਤੋਂ ਪੰਜਾਬ ਵਿੱਚ ਮੁਅੱਤਲ ਕਰ ਦਿੱਤੀਆਂ ਗਈਆਂ ਸੀ।

Click to comment

Leave a Reply

Your email address will not be published. Required fields are marked *

Most Popular

To Top