News

ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ’ਚੋਂ ਨਹੀਂ ਲੰਘਣ ਦਿੱਤਾ ਜਾਵੇਗਾ: ਮਨੋਹਰ ਲਾਲ ਖੱਟੜ, ਸਖ਼ਤੀ ਕਰਨ ਦੇ ਹੁਕਮ

ਕਿਸਾਨਾਂ ਨੇ ਦਿੱਲੀ ਜਾਣ ਦੀਆਂ ਤਿਆਰੀਆਂ ਪੂਰੀਆਂ ਜ਼ੋਰਾਂ-ਸ਼ੋਰਾਂ ਤੇ ਕਰ ਲਈਆਂ ਹਨ। ਪਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਲਾਨ ਕੀਤਾ ਹੈ ਕਿ ਕਿਸਾਨਾਂ ਨੂੰ ਹਰਿਆਣਾਂ ਵਿੱਚੋਂ ਦਿੱਲੀ ਨਹੀਂ ਜਾਣ ਦਿੱਤਾ ਜਾਵੇਗਾ। ਹਰਿਆਣਾ ਸਰਕਾਰ ਨੇ ਪੁਲਿਸ ਨੂੰ ਸਖ਼ਤੀ ਕਰਨ ਦੇ ਹੁਕਮ ਦਿੱਤੇ ਹਨ।

ਅਜਿਹੀ ਸਥਿਤੀ ਵਿੱਚ ਲਗ ਰਿਹਾ ਹੈ ਕਿ ਕਿਸਾਨਾਂ ਤੇ ਸਰਕਾਰ ਵਿਚਾਲੇ ਟਕਰਾਅ ਹੋਵੇਗਾ ਕਿਉਂ ਕਿ ਪੰਜਾਬ ਦੇ ਕਿਸਾਨਾਂ ਨੇ ਹਰਿਆਣਾ ਵਿੱਚੋਂ ਲੰਘ ਕੇ ਹੀ ਦਿੱਲੀ ਜਾਣਾ ਹੈ। ਦਰਅਸਲ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਭੜਕੇ ਕਿਸਾਨਾਂ ਦਾ ਗੁੱਸਾ ਸ਼ਾਂਤ ਕਰਨ ਦੀ ਥਾਂ ਹਰਿਆਣਾ ਸਰਕਾਰ ਉਨ੍ਹਾਂ ਨੂੰ ਹੋਰ ਵਧਾਉਣ ਦਾ ਕੰਮ ਕਰ ਰਹੀ ਹੈ।

ਕਿਸਾਨਾਂ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਉਹ 26-27 ਨਵੰਬਰ ਨੂੰ ਦਿੱਲੀ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਕਿਸੇ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸੇ ਥਾਂ ਧਰਨਾ ਲਾ ਕੇ ਬੈਠ ਜਾਣਗੇ। ਭਾਰਤੀ ਕਿਸਾਨ ਯੂਨੀਅਨ ਨੇ ਜੀਂਦ ਵਿੱਚ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਹਰਿਆਣਾ ਦੇ 35, ਪੰਜਾਬ ਦੇ 65 ਤੇ ਰਾਜਸਥਾਨ ਦੇ 45 ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਕਿਸਾਨਾਂ ਨੇ ਪੁਲਿਸ ਦੇ ਇਸ ਐਕਸ਼ਨ ਦੀ ਸਖ਼ਤ ਨਿੰਦਾ ਕੀਤੀ ਹੈ। ਕਿਸਾਨਾਂ ਨੇ ਪੁਲਿਸ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਪੁਲਿਸ ਚਾਹੇ ਜਿੰਨੇ ਮਰਜ਼ੀ ਕਿਸਾਨਾਂ ਨੂੰ ਚੁੱਕ ਲਵੇ, ਫੇਰ ਵੀ ਕਿਸਾਨਾਂ ਲੱਖਾਂ ਦੀ ਗਿਣਤੀ ਵਿੱਚ ਦਿੱਲੀ ਪਹੁੰਚਣਗੇ। ਕਿਸਾਨ ਪੈਰ ਪਿੱਛੇ ਨਹੀਂ ਕਰਨਗੇ ਭਾਵੇਂ ਸਰਕਾਰ ਗੋਲੀ ਚਲਾ ਦੇਵੇ।

ਕਿਸਾਨ ਆਗੂਆਂ ਨੇ ਕਿਹਾ ਹਰਿਆਣਾ ਦੇ 4 ਅਤੇ ਯੂਪੀ ਦੇ ਇੱਕ ਰਸਤੇ ਤੋਂ ਕਿਸਾਨ ਦਿੱਲੀ ਵਿੱਚ ਐਂਟਰੀ ਕਰਨਗੇ। ਹਰਿਆਣਾ ਦੇ ਰੋਹਤਕ ਰੋਡ, ਕਰਨਾਲ ਰੋਡ, ਗੁਰੂਗ੍ਰਾਮ ਰੋਜ ਤੇ ਆਗਰਾ ਰੋਡ ਤੋਂ ਐਂਟਰੀ ਕਰਨਗੇ।

Click to comment

Leave a Reply

Your email address will not be published. Required fields are marked *

Most Popular

To Top